Good News For Passengers Navratri Special: ਹਿੰਦੂ ਧਰਮ ਵਿੱਚ ਨਵਰਾਤਰੀ ਤਿਉਹਾਰ ਨੂੰ ਮਾਂ ਸ਼ਕਤੀ ਦੀ ਪੂਜਾ ਲਈ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਸ ਖਾਸ ਮੌਕੇ ‘ਤੇ ਰੇਲਵੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਭਾਰਤ ਗੌਰਵ ਟੂਰਿਸਟ ਟਰੇਨ ਚਲਾਉਣ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਟਰੇਨ ਦਿੱਲੀ ਦੇ ਸਫਦਰਜੰਗ ਤੋਂ ਕਟੜਾ ਲਈ 25 ਅਤੇ 30 ਸਤੰਬਰ ਨੂੰ ਸ਼ਾਮ 7 ਵਜੇ ਰਵਾਨਾ ਹੋਵੇਗੀ। ਜਿਸ ਵਿੱਚ ਸ਼ਰਧਾਲੂਆਂ ਨੂੰ ਖਾਸ ਸਹੂਲਤਾਂ ਉਪਲੱਬਧ ਹੋਣਗੀਆਂ।
ਜਾਣੋ ਕੀ ਹੋਵੇਗਾ ਪ੍ਰਤੀ ਵਿਅਕਤੀ ਕਿਰਾਇਆ
ਦੈਨਿਕ ਭਾਸਕਰ ਦੀ ਖਬਰ ਮੁਤਾਬਿਕ ਮਾਂ ਵੈਸ਼ਨੋ ਦੇਵੀ ਦੀ 4 ਦਿਨ ਅਤੇ 5 ਰਾਤ ਦੀ ਯਾਤਰਾ ਦੇ ਇਸ ਪੈਕੇਜ ਵਿੱਚ ਪ੍ਰਤੀ ਵਿਅਕਤੀ ਕਿਰਾਇਆ 17 ਹਜ਼ਾਰ 830 ਰੁਪਏ ਰੱਖਿਆ ਗਿਆ ਹੈ। ਜੇਕਰ ਦੋ ਵਿਅਕਤੀਆਂ ਦੀ ਸਾਂਝੀ ਟਿਕਟ ਬਣਦੀ ਹੈ ਤਾਂ ਪ੍ਰਤੀ ਵਿਅਕਤੀ 14 ਹਜ਼ਾਰ 990 ਰੁਪਏ ਦੇਣੇ ਪੈਣਗੇ। ਜੇਕਰ 5 ਤੋਂ 11 ਸਾਲ ਦੇ ਬੱਚੇ ਲਈ ਟਿਕਟ ਬਣਵਾਈ ਜਾਂਦੀ ਹੈ ਤਾਂ ਕਿਰਾਇਆ 12,990 ਰੁਪਏ ਰੱਖਿਆ ਗਿਆ ਹੈ। ਇਸ ਏਅਰ ਕੰਡੀਸ਼ਨਡ ਟੂਰਿਸਟ ਟਰੇਨ ਦੇ ਤੀਜੇ ਦਰਜੇ ਦੇ ਕੋਚ ਹੋਣਗੇ।
ਕਿਸ਼ਤਾਂ ਵਿੱਚ ਕਰ ਸਕੋਗੇ ਭੁਗਤਾਨ
ਦੱਸ ਦੇਈਏ ਕਿ ਯਾਤਰੀ IRCTC ਨੇ ਟੂਰ ਦੀ ਰਕਮ ਦਾ ਭੁਗਤਾਨ ਆਸਾਨ ਕਿਸ਼ਤਾਂ ਵਿੱਚ ਕਰ ਸਕਣਗੇ। ਇਸ ਲਈ ਉਹ Paytm ਅਤੇ Razorpay ਵਰਗੀਆਂ ਪੇਮੈਂਟ ਗੇਟਵੇ ਸੰਸਥਾਵਾਂ ਨਾਲ ਸਮਝੌਤਾ ਕੀਤਾ ਹੈ ਅਤੇ ਕੁੱਲ ਰਕਮ ਦਾ ਭੁਗਤਾਨ 3, 6, 9, 12, 18 ਅਤੇ 24 ਮਹੀਨਿਆਂ ਦੀਆਂ ਕਿਸ਼ਤਾਂ ਵਿੱਚ ਕੀਤਾ ਜਾ ਸਕੇਗਾ। ਇਸਦੇ ਨਾਲ ਯਾਤਰੀ ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਵੀ ਬੁਕਿੰਗ ਕਰ ਸਕਦੇ ਹਨ। ਬੁਕਿੰਗ ਦੀ ਸਹੂਲਤ ਅਧਿਕਾਰਤ ਵੈੱਬਸਾਈਟ ‘ਤੇ, ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਉਪਲਬਧ ਹੈ।
ਸ਼ਾਕਾਹਾਰੀ ਭੋਜਨ ਦਾ ਹੋਵੇਗਾ ਪੂਰਾ ਪ੍ਰਬੰਧ
ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਉਨ੍ਹਾਂ ਦੀਆਂ ਸੀਟਾਂ ‘ਤੇ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਯਾਤਰੀਆਂ ਦੇ ਮਨੋਰੰਜਨ ਅਤੇ ਯਾਤਰਾ ਦੀ ਜਾਣਕਾਰੀ ਆਦਿ ਪ੍ਰਦਾਨ ਕਰਨ ਲਈ ਟਰੇਨ ਵਿੱਚ ਇੰਫੋਟੇਨਮੈਂਟ ਸਿਸਟਮ ਵੀ ਲਗਾਇਆ ਗਿਆ ਹੈ। ਸੁਰੱਖਿਆ ਲਈ ਹਰੇਕ ਕੋਚ ਵਿੱਚ ਸੁਰੱਖਿਆ ਗਾਰਡ ਅਤੇ ਸੀਸੀਟੀਵੀ ਕੈਮਰੇ ਵੀ ਮੌਜੂਦ ਹੋਣਗੇ। ਇਸ ਟੂਰ ਪੈਕੇਜ ਦੀ ਕੀਮਤ ਵਿੱਚ, ਆਈਆਰਸੀਟੀਸੀ ਯਾਤਰੀਆਂ ਨੂੰ ਸਵਾਦਿਸ਼ਟ ਸ਼ਾਕਾਹਾਰੀ ਭੋਜਨ, ਬੱਸਾਂ ਦੁਆਰਾ ਸੈਰ-ਸਪਾਟਾ ਸਥਾਨਾਂ ਦੀ ਯਾਤਰਾ, ਹੋਟਲਾਂ ਵਿੱਚ ਰਿਹਾਇਸ਼, ਗਾਈਡ ਅਤੇ ਬੀਮਾ ਆਦਿ ਪ੍ਰਦਾਨ ਕਰੇਗਾ।






