Case Registered Against Punjabi Singer G Khan: ਪੰਜਾਬੀ ਸਿੰਗਰ ਜੀ ਖਾਨ (Singer G Khan) ਦੀਆਂ ਮੁਆਫੀ ਮੰਗਣ ਤੋਂ ਬਾਅਦ ਮੁਸ਼ਕਿਲਾ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਕਲਾਕਾਰ ਖਿਲਾਫ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦਰਅਸਲ, ਇਹ ਮਾਮਲਾ ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਿਖੇ ਦਾ ਹੈ। ਜਿੱਥੇ ਗਣਪਤੀ ਵਿਸਰਜਨ ਮੌਕੇ ਜੀ ਖਾਨ ਵੱਲੋਂ ਅਸ਼ਲੀਲ ਗੀਤ ਗਾਏ ਗਏ।
ਗਣਪਤੀ ਵਿਸਰਜਨ ਦੌਰਾਨ ਕਲਾਕਾਰ ਨੇ ‘ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿੱਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਵਰਗੇ ਗੀਤ ਗਾਏ ਗਏ। ਜਿਸ ਤੋਂ ਬਾਅਦ ਲੋਕਾਂ ਨੇ ਜੀ ਖਾਨ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਹਾਲਾਂਕਿ ਕਲਾਕਾਰ ਵੱਲੋਂ ਬੀਤੇ ਦਿਨ ਇਸ ਗਲਤੀ ਲਈ ਮੁਆਫੀ ਵੀ ਮੰਗੀ ਗਈ। ਪਰ ਇਸਦਾ ਕੋਈ ਅਸਰ ਨਹੀਂ ਹੋਇਆ। ਕਲਾਕਾਰ ਖਿਲਾਫ ਦਰਜ ਹੋਈ ਐਫਆਈਆਰ ਵਿੱਚ ਕਈ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੀ ਖਾਨ ਉੱਪਰ ਧਾਰਮਿਕ ਭਾਵਨਾ ਨੂੰ ਭੜਕਾਉਣ ਦਾ ਦੋਸ਼ ਲੱਗਾ ਹੈ। ਗਣਪਤੀ ਵਿਸਰਜਨ ਮੌਕੇ ਸ਼ਰਾਬ ਵਾਲੇ ਗੀਤ ਗਾਉਣਾ ਕਲਾਕਾਰ ਨੂੰ ਭਾਰੀ ਪੈ ਗਿਆ। ਜਿਸ ਤੋਂ ਬਾਅਦ ਲੋਕ ਲਗਾਤਾਰ ਵਿਰੋਧ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਕਲਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਪਰ ਦਰਸ਼ਕਾਂ ਦੇ ਕਹਿਣ ਤੇ ਉਨ੍ਹਾਂ ਵੱਲੋਂ ਇਹ ਗੀਤ ਗਾਏ ਗਏ। ਮੈਂ ਆਪਣੀ ਗਲਤੀ ਲਈ ਮੁਆਫੀ ਮੰਗਦਾ ਹਾਂ…






