Increased Prices of Vegetable Crops: ਪੰਜਾਬ ਵਿੱਚ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਬਾਰਿਸ਼ ਕਾਰਨ ਸਬਜ਼ੀਆਂ ਦੀ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਹੁਣ ਮੌਸਮ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਕਈ ਥਾਵਾਂ ‘ਤੇ ਬੂੰਦਾਬਾਂਦੀ ਜਾਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਮੋਗਾ ਵਿੱਚ ਮੀਂਹ ਦਾ ਅਸਰ ਸਬਜ਼ੀਆਂ ’ਤੇ ਪਿਆ ਹੈ। ਭਾਵੇਂ ਮੋਗਾ ਵਿੱਚ ਝੋਨੇ ਦੀ ਫ਼ਸਲ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਸਬਜ਼ੀਆਂ ਨੂੰ ਮੀਂਹ ਦੀ ਮਾਰ ਜ਼ਰੂਰ ਪਈ ਹੈ। ਬਰਸਾਤ ਕਾਰਨ ਹਿਮਾਚਲ ਤੋਂ ਸਬਜ਼ੀਆਂ ਘੱਟ ਆ ਰਹੀਆਂ ਹਨ, ਜਿਸ ਕਾਰਨ ਸਬਜ਼ੀਆਂ ਦੇ ਰੇਟ ਵਧ ਗਏ ਹਨ। ਸਬਜ਼ੀਆਂ ਦੇ ਵਧੇ ਭਾਅ ਆਮ ਜਨਤਾ ਲਈ ਭਾਰੀ ਹੋ ਗਏ ਹਨ।
ਝੋਨੇ ਨੂੰ ਨਹੀਂ ਕੋਈ ਖਤਰਾ
ਹਾਲਾਂਕਿ ਇਹ ਮੌਸਮ ਇੱਕ ਦਿਨ ਹੋਰ ਰਹਿਣ ਵਾਲਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਝੋਨੇ ਨੂੰ ਆਖਰੀ ਪਾਣੀ ਮਿਲ ਰਿਹਾ ਸੀ। ਅਜਿਹੇ ‘ਚ ਇਹ ਬਾਰਿਸ਼ ਜ਼ਿਆਦਾ ਨੁਕਸਾਨਦੇਹ ਨਹੀਂ ਹੈ। ਹੁਣ ਕਿਸਾਨਾਂ ਨੂੰ ਪਾਣੀ ਨਹੀਂ ਲਾਉਣਾ ਪਵੇਗਾ।






