ਅੰਮ੍ਰਿਤਸਰ- ਅੱਜ ਮਜੀਠਿਆ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੇਅਦਬੀ ਦੀ ਮੰਦਭਾਗੀ ਘਟਨਾ ਮਜੀਠਿਆ ਦੇ ਪਿੰਡ ਕੱਥੂਨੰਗਲ ਵਿਖੇ ਗੁਰਦੁਆਰਾ ਸਾਹਿਬ ਗੱਦੀ ਵਿਖੇ ਘਟਨਾ ਵਾਪਰੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਸੱਭ ਤੋਂ ਪਹਿਲਾਂ ਔਰਤ ਨੇ ਪਾਵਨ ਸਰੂਪ ਦੇ ਰੁਮਾਲਾ ਸਾਹਿਬ ਨੂੰ ਹਟਾਇਆ। ਇਸ ਤੋਂ ਬਾਅਦ ਔਰਤ ਗੁਰੂ ਸਾਹਿਬ ਦੇ ਅੰਗਾਂ ਨੂੰ ਖਿਚਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮੌਕੇ ਉਤੇ ਮੌਜੂਦ ਸੰਗਤ ਨੇ ਉਸ ਨੂੰ ਫੜ ਲਿਆ। ਬੇਅਦਬੀ ਕਰਨ ਵਾਲੀ ਔਰਤ ਦੀ ਉਮਰ 28 ਸਾਲ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਹੈ ਸਭ ਤੋਂ ਪਹਿਲਾ ਔਰਤ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਾ ਸਾਹਿਬ ਨੂੰ ਹਟਾਉਂਦੀ ਹੈ ਅਤੇ ਫੇਰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਦੀ ਪਰ ਮੌਕੇ ਉਤੇ ਹਾਜ਼ਰ ਸੰਗਤ ਨੇ ਔਰਤ ਨੂੰ ਫੜ ਲਿਆ। ਇਸ ਮਾਮਲੇ ਬਾਰੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 5 ਲੋਕਾਂ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।






