ਚੰਡੀਗੜ੍ਹ- ਐਸਵਾਈਐਲ ਦੇ ਮੁੱਦੇ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿੱਚ 14 ਅਕਤੂਬਰ ਨੂੰ ਅਹਿਮ ਮੀਟਿੰਗ ਹੋਵੇਗੀ। ਲੋਕ ਇਨਸਾਫ ਪਾਰਟੀ ਦੇ ਮੁੱਖ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਮਾਨ ਨੂੰ ਐਸਵਾਈਐਲ ਦਾ ਮੁੱਦਾ ਹਲ ਕਰ ਲਈ ਅਹਿਮ ਨੁਕਤਾ ਦਿਤਾ ਹੈ। ਉਨ੍ਹਾਂ ਟਵਿੱਟ ਕੀਤਾ ਹੈ ਕਿ SYL ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿੱਚ ਹੋਣ ਵਾਲੀ ਮੀਟਿੰਗ ਸਬੰਧੀ ਸਿਮਰਜੀਤ ਸਿੰਘ ਬੈਂਸ ਜੀ ਨੇ ਪੰਜਾਬ ਦੇ ਮੁੱਖ ਮੰਤਰੀ @BhagwantMann ਜੀ ਨੂੰ ਦਿੱਤਾ SYL ਨੂੰ ਹੱਲ ਕਰਨ ਦਾ ਦਿੱਤਾ ਇੱਕ ਅਹਿਮ ਨੁਕਤਾ।
ਉਨ੍ਹਾਂ ਕਿਹਾ ਹੈ ਕਿ ਮਸਲਾ ਪਾਣੀ ਹਰਿਆਣਾ ਨੂੰ ਦੇਣ ਦਾ ਨਹੀੰ ਬਲਕਿ ਪੰਜਾਬ ਤੋਂ ਪਾਣੀ ਖੋਹਣ ਦਾ ਹੈ। ਮੁੱਖ ਮੰਤਰੀ ਮਾਨ ਤੁਸੀਂ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਹੋ ਜੇਕਰ ਹਰਿਆਣਾ ਨੂੰ ਪਾਣੀ ਦੀ ਅਸਲ ਵਿੱਚ ਲੋੜ ਹੈ ਤਾਂ ਤੇਜੀ ਨਾਲ ਬਣਨ ਜਾ ਰਹੀ ਨਹਿਰ ਸ਼ਾਰਦਾ ਯਮੁਨਾ ਕੈਨਾਲ ਜੋ ਕਿ ਉਤਰਾਖੰਡ ਨੇਪਾਲ ਬਾਰਡਰ ਉਤੇ ਪੈਂਦੇ ਕਸਬ ਟਨਕਪੁਰ ਦਰਿਆ ਸ਼ਾਰਦਾ ਵਿਚੋਂ ਕੱਢੀ ਜਾਣੀ ਸ਼ੁਰੂ ਕੀਤੀ ਹੈ ਜੋ ਕਿ ਉਹ ਐਸਵਾਈਐਲ ਤੋਂ ਚਾਰ ਗੁਣਾਂ ਵਧੇਰੇ ਸਮਰਥਾ ਵਾਲੀ ਹੈ। ਉਹ 50 ਮੀਟਰ ਚੌੜੀ ਅਤੇ 8 ਮੀਟਰ ਡੂੰਘੀ ਹੈ। ਇਸ ਦੀ ਸਮਰਥਾ 24000 ਕਿਊਸਕ ਪਾਣੀ ਦੀ ਹੈ।
ਇਸ ਤੋਂ ਇਲਾਵਾ ਹਰਿਆਣਾ ਵਿੱਚ ਲੰਬਾਈ 197 ਕਿਲੋਮੀਟਰ (ਹਰਿਆਣਾ ਵਿਚ ਯਮੁਨਾ ਰਾਜਸਥਾਨ ਕੈਨਾਲ) ਜਿਸ ਵਿੱਚੋਂ ਹਰਿਆਣਾ ਨੂੰ ਪਾਣੀ ਮਿਲਣ ਦੀ ਪੁਸ਼ਟੀ ਐਮ ਪੀ ਧਰਮਵੀਰ ਵੱਲੋੰ ਲੋਕ ਸਭਾ ਵਿਚ ਲਿਖਤ ਨੰਬਰ 77 (ਮਿਤੀ 21 ਜੁਲਾਈ 2016) ਦੇ ਜਵਾਬ ਵਿਚ ਕੇਂਦਰੀ ਮੰਤਰੀ ਵੱਲੋਂ ਦਿੱਤੇ ਹਾਂ ਪੱਖੀ ਜਵਾਬ ਤੋਂ ਪੁਖਤਾ ਹੁੰਦੀ ਹੈ।
ਇਸ ਨਹਿਰ ਦੇ ਪਾਣੀ ਨਾਲ ਹਰਿਆਣਾ ਦੀ ਸਮੱਸਿਆ ਵੀ ਹਲ ਹੋ ਜਾਵੇਗੀ ਤੇ ਸਾਂਝੇ ਪੰਜਾਬ ਦੇ ਲੋਕਾਂ ਦੇ ਪਿਆਰ ਦੀ ਗੰਢ ਹੋਰ ਵੀ ਮਜ਼ਬੂਤ ਹੋਵੇਗੀ।






