ਦੇਸ਼-ਵਿਦੇਸ਼ ਵਿੱਚ ਅੱਜ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਹਨ। ਲੋਕ ਇੱਕ ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ। ਦੀਵਾਲੀ ਨੂੰ ਰੌਸ਼ਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਇਸ ਲਈ ਲੋਕ ਆਪਣੇ ਘਰਾਂ ਦੀ ਸਾਫ-ਸਫਾਈ ਕਰ ਕੇ ਦੀਵਾਲੀ ਵਾਲੇ ਦਿਨ ਦੀਵੇ ਜਗਾ ਕੇ ਰੌਸ਼ਨੀ ਕਰਦੇ ਹਨ। ਮੋਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਗੱਡੀ ਰੋਕ ਕੇ ਸੜਕ ਕਿਨਾਰੇ ਮਿੱਟੀ ਦੇ ਦੀਵੇ ਵੇਚਣ ਵਾਲੇ ਕਾਰੀਗਰਾਂ ਤੋਂ ਮਿੱਟੀ ਦੇ ਦੀਵੇ ਖਰੀਦੇ ਅਤੇ ਉਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਮਿੱਟੀ ਦੇ ਦੀਵੇ ਖਰੀਦ ਰਹੇ ਹਨ।
ਸੜਕ ਕਿਨਾਰੇ ਖੜੇ ਲੋਕਾਂ ਨਾਲ ਕੀਤੀ ਗੱਲਬਾਤ
ਮਿੱਟੀ ਦੇ ਦੀਵੇ ਖਰੀਦਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਮਿੱਟੀ ਦੇ ਦੀਵੇ ਵੇਚਣ ਵੱਲੇ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਵੀ ਜਾਣਿਆ।ਤੁਹਾਨੂੰ ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਵਾਰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਥਾਂ ਗ੍ਰੀਨ ਦੀਵਾਲੀ ਮਨਾਉਣ ਅਤੇ ਆਪਣੇ ਘਰਾਂ ਵਿੱਚ ਚਾਈਨੀਜ਼ ਲਾਈਟਾਂ ਦੀ ਥਾਂ ਮਿੱਟੀ ਦੇ ਦੀਵੇ ਜਗਾਉਣ । ਤਾਂ ਜੋ ਗਰੀਬ ਲੋਕਾਂ ਜੋ ਮਿੱਟੀ ਦੇ ਦੀਵੇ ਬਣਾਉਂਦੇ ਹਨ ਉਨ੍ਹਾਂ ਦੇ ਦੀਵੇ ਵਿੱਕ ਸਕਣ ਅਤੇ ਉਹ ਵੀ ਵਧੀਆ ਦੀਵਾਲੀ ਮਨਾ ਸਕਣ । ਇੰਨਾ ਹੀ ਨਹੀਂ ਇਨ੍ਹਾਂ ਦੇ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।






