ਚੰਡੀਗੜ੍ਹ- ਪੰਜਾਬ ਸਰਕਾਰ ਨੇ ਅੱਜ ਵੱਡੇ ਪੱਧਰ ਉਤੇ ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਫੇਰ ਬਦਲ ਕੀਤਾ ਹੈ। ਅੱਜ ਪੁਲਿਸ ਪੰਜਾਬ ਪੁਲਿਸ ਨੇ 30 ਆਈਪੀਐਸ ਅਤੇ 3ਪੀਪੀਐਸ ਦੇ ਤਬਾਦਲੇ ਕੀਤੇ ਹਨ। ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਹੁਣ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹੋਣਗੇ। ਹਰਪ੍ਰੀਤ ਸਿੱਧੂ ਦੇ ਡੈਪੂਟੇਸ਼ਨ ਤੋਂ ਬਾਅਦ ਡੀਜੀਪੀ ਕੁਲਦੀਪ ਸਿੰਘ ਐਸਟੀਐਫ ਪੰਜਾਬ ਦੇ ਨਵੇਂ ਮੁਖੀ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਨੌਨਿਹਾਲ ਸਿੰਘ ਨੂੰ ਇੱਕ ਹੋਰ ਐਡੀਸ਼ਨਲ ਆਈਜੀ ਪੀਏਪੀ ਜਲੰਧਰ ਦਾ ਚਾਰਜ ਵੀ ਦਿੱਤਾ ਗਿਆ ਹੈ।
ਪਟਿਆਲਾ ‘ਚ ਵਿਵਾਦ ਤੋਂ ਬਾਅਦ ਸੁਰਖੀਆਂ ‘ਚ ਆਏ ਐੱਸਐੱਸਪੀ ਨਾਨਕ ਸਿੰਘ ਹੁਣ ਮਾਨਸਾ ਦੇ ਨਵੇਂ ਐੱਸਐੱਸਪੀ ਹੋਣਗੇ। ਵਿਵੇਕਸ਼ੀਲ ਸੋਨੀ ਨੂੰ ਹੁਣ ਐਸਐਸਪੀ ਰੋਪੜ ਦਾ ਚਾਰਜ ਦਿੱਤਾ ਗਿਆ ਹੈ।ਰੋਪੜ ਦੇ ਐਸਐਸਪੀ ਰਹੇ ਸੰਦੀਪ ਗਰਗ ਨੂੰ ਹੁਣ ਐਸਐਸਪੀ ਮੁਹਾਲੀ ਦਾ ਚਾਰਜ ਦਿੱਤਾ ਗਿਆ ਹੈ। ਸੰਗਰੂਰ ਦੇ ਐਸਐਸਪੀ ਰਹੇ ਮਨਦੀਪ ਸਿੰਘ ਸਿੱਧੂ ਹੁਣ ਪੁਲਿਸ ਕਮਿਸ਼ਨਰ ਲੁਧਿਆਣਾ ਹੋਣਗੇ। ਇਸ ਦੇ ਨਾਲ ਹੀ 33 ਹੋਰ ਅਧਿਕਾਰੀਆਂ ਨੇ ਵੀ ਆਪਣੇ ਮੌਜੂਦਾ ਅਹੁਦਿਆਂ ਤੋਂ ਤਬਾਦਲੇ ਕੀਤੇ ਹਨ।
ਵੇਖੋ ਸੂਚੀ










