ਇਤਹਾਸਿਕ ਗੁਰੂਦੁਆਰਾ ਸਤਲਾਣੀ ਸਾਹਿਬ ਸਰੋਵਰ ਚ ਇਸ਼ਨਾਨ ਕਰਨ ਤੇ ਫੁਲੈਹਰੀ,ਕੌਹੜ,ਮੌਹਕੇ ਹੁੰਦੇ ਠੀਕ। ਅੰਮ੍ਰਿਤਸਰ (ਸੁਖਵਿੰਦਰ ਸੰਧੂ) ਇਤਹਾਸਿਕ ਗੁਰੂਦੁਆਰਾ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਲਾਹੌਰ ਤੋਂ ਹੁੰਦੇ ਹੋਏ ਇਕ ਰਾਤ ਆਪਣੇ ਪ੍ਰਮੁੱਖ ਸਿੱਖ ਭਾਈ ਜੇਠਾ ਜੀ,ਬਾਬਾ ਬਿਧੀ ਚੰਦ ਜੀ, ਭਾਈ ਪੈੜਾ ਜੀ,ਬੀਬੀ ਕੌਲਾਂ ਜੀ ਵੀ ਇਸ ਅਸਥਾਨ ਤੇ ਠਹਿਰੇ , ਜਦੋਂ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਦਰਸ਼ਨ ਨੂੰ ਹਾਜ਼ਿਰ ਹੋਇਆ। ਗਾਜ਼ੀ ਹੁਸ਼ਿਆਰ ਖਾਂ ਵੱਲੋਂ ਕੀਤੇ ਜ਼ੁਲਮ ਦੀ ਕਹਾਣੀ ਗੁਰੂ ਜੀ ਨੂੰ ਸੁਣਾਈ ਤਦ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈਕੇ ਗਾਜ਼ੀ ਹੁਸ਼ਿਆਰ ਖਾਂ ਨੂੰ ਲਲਕਾਰਿਆ ਅਤੇ ਝੜਪ ਵਿੱਚ ਗਾਜ਼ੀ ਹੁਸ਼ਿਆਰ ਖਾਂ ਗੁਰੂ ਜੀ ਹੱਥੋਂ ਮਾਰਿਆ ਗਿਆ ।ਇਸ ਅਸਥਾਨ ਤੇ ਇਕ ਕੁਸ਼ਟ ਰੋਗੀ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਤਦ ਗੁਰੂ ਜੀ ਇਕ ਛੋਟੀ ਜਿਹੀ ਪਾਣੀ ਦੀ ਕੱਚੀ ਢਾਬ ਵੱਲ ਇਸ਼ਾਰਾ ਕਰਦਿਆਂ ਵਰ ਦਿੱਤਾ: ਉਤਮ ਜਲ ਇਹ ਗੁਰ ਸਰ ਭਾਰੀ, ਇਹ ਸੱਜਨ ਸਭ ਸੰਕਟ ਟਾਰੀ।ਕੁਸਟ ਰੋਗੀ ਢਾਬ ਚ ਇਸ਼ਨਾਨ ਕਰਨ ਨਾਲ ਠੀਕ ਹੋ ਗਿਆ ਤੇ ਗੁਰੂ ਜੀ ਨੇ ਜਾਣ ਸਮੇਂ ਇਸ ਅਸਥਾਨ ਨੂੰ ਹੋਰ ਵੀ ਵਰ ਦਿੱਤੇ ਅੱਜ ਵੀ ਫੁਲੈਹਰੀ,ਕੌਹੜ,ਮੌਹਕੇ,ਹੋਣ ਤੇ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ।ਗੁਰੂ ਜੀ ਦੀ ਇਸ ਮਿੱਠੀ ਯਾਦ ਵਿੱਚ ਸਲਾਨਾ ਮੇਲਾ ਕਰਵਾਇਆ ਜਾਂਦਾ ਹੈ ਜੋ ੩ ਦਿਨ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਚਲਾਇਆ ਜਾਂਦਾ ਹੈ ਜਿਸ ਵਿੱਚ ਭਾਰੀ ਦੀਵਾਨ ਸਜਾਏ ਜਾਂਦੇ ਹਨ। ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ,ਕਬੱਡੀ ਮੈਚ ਕਰਵਾਇਆ ਜਾਂਦਾ ਹੈ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਂਦਾ ਹੈ। ਧਰਮ ਪ੍ਰਚਾਰਿਕਾਂ ਤੇ ਵੱਖ ਵੱਖ ਸਿੱਖ ਸੰਪਰਦਾਵਾਂ ਵੱਲੋਂ ਮੇਲੇ ਵਿਚ ਸ਼ਮੂਲੀਅਤ ਕੀਤੀ ਜਾਂਦੀ ਹੈ।





