ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ ਉਪਰਾਲੇ ਕਰਨ ਦੀ ਲੋੜ-ਰਘਬੀਰ ਸਿੰਘ ਘਨੌਰ – ਸਰਬਜੀਤ ਸਿੰਘ ਬਨੂੜ – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਨਸ਼ਿਆਂ ਦੀ ਰੋਕਥਾਮ ਲਈ ਡੀ.ਬੀ.ਜੀ ਦੀ ਟੀਮ ਵੱਲੋਂ ਰਘਬੀਰ ਸਿੰਘ ਡੀ.ਐਸ.ਪੀ ਪੰਜਾਬ ਪੁਲਿਸ ਘਨੋਰ ਨਾਲ ਵਿਸ਼ੇਸ ਵਿਚਾਰ ਵਟਾਂਦਰਾ ਕੀਤਾ ਗਿਆ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਕਿਹਾ ਨੌਜਵਾਨ ਨਸ਼ਿਆਂ ਦੀ ਆੜ ਵਿੱਚ ਸਮਾਜਿਕ ਬੁਰਾਈਆਂ ਵੱਲ ਵਧਦੇ ਜਾ ਰਹੇ ਹਨ। ਰਘਬੀਰ ਸਿੰਘ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਕਿਹਾ ਲੋਕਾਂ ਨੂੰ ਡੀ.ਬੀ.ਜੀ ਗਰੁੱਪ ਅਲੱਗ-ਅਲੱਗ ਮਾਧਿਅਮ ਰਾਹੀਂ ਜਾਗ੍ਰਤਿ ਕਰ ਰਿਹਾ ਹੈ ਉਸ ਤਰ੍ਹਾਂ ਹੀ ਮੇਰੀ ਕਿਤਾਬ ਨਸ਼ਾ ਸਮਾਜਿਕ ਅਤੇ ਸ਼ਰੀਰਕ ਮੌਤ ਦੁਆਰਾ ਨੌਜਵਾਨਾਂ ਨੂੰ ਨਸ਼ਾ ਮੁਕਤ ਹੋਣ ਵਿਚ ਸਹਾਈ ਹੋਈ ਹੈ ਆਉ ਆਪਾਂ ਸਾਰੇ ਰਲ ਮਿਲ ਕੇ ਇਸ ਨਸ਼ੇ ਦੀ ਬਿਮਾਰੀ ਤੋਂ ਮੁਕਤੀ ਲਈ ਕੋਸ਼ਿਸ ਕਰੀਏ ਕੀ ਹਰ ਰੋਜ ਇਕ ਨੌਜਵਾਨ ਨੂੰ ਇਕ ਦਿਨ ਲਈ ਨਸ਼ੇ ਦਾ ਤਿਆਗ ਕਰਕੇ ਸਮਾਜਿਕ ਪਰਿਵਾਰਿਕ ਜਿੰਦਗੀ ਜਿਉਣ ਲਈ ਪ੍ਰੇਰਿਤ ਕਰੀਏ ਤਾਂ ਕਿ ਉਸ ਦੀ ਜਿੰਦਗੀ ਵਿੱਚ ਪਰਿਵਰਤਨ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ ਜਦੋਂ ਇਨਸਾਨ ਆਪਣੀਆਂ ਮਾੜੀਆਂ ਆਦਤਾਂ ਨੂੰ ਚੰਗੀਆਂ ਆਦਤਾਂ ਵਿਚ ਬਦਲਣ ਦਾ ਜਜਬਾ ਪੈਂਦਾ ਕਰ ਲੈਂਦਾ ਹੈ ਤਾਂ ਫਿਰ ਉਸ ਇਨਸਾਨ ਨੂੰ ਨਾਂ ਤਾਂ ਸਮਾਜਿਕ ਮੌਤ ਦਾ ਕੋਈ ਡਰ ਰਹਿੰਦਾ ਹੈ ਨਾ ਹੀ ਉਸ ਨੂੰ ਸਰੀਰਕ ਮੌਤ ਤੋਂ ਡਰ ਲਗਦਾ ਹੈ ਉਹ ਸਮਾਜ ਲਈ ਪ੍ਰੇਰਣਾ ਸਰੋਤ ਅਤੇ ਚਾਨਣ ਮੁਨਾਰਾ ਬਣ ਜਾਂਦਾ ਹੈ। ਡਾ.ਰਾਕੇਸ਼ ਵਰਮੀ ਨੇ ਕਿਹਾ ਇਨਸਾਨ ਦ੍ਰਿੜ ਇਰਾਦੇ ਨਾਲ ਸਾਰੀ ਉਮਰ ਨਸ਼ਾ ਮੁਕਤ ਜਿੰਦਗੀ ਜੀਅ ਸਕਦਾ ਹੈ ਪੰਜਾਬ ਪੁਲਿਸ ਵਿੱਚ ਉਚ ਆਹੁਦੇ ਤੇ ਬਿਰਾਜਮਾਨ ਉਚ ਅਧਿਕਾਰੀ ਰਘਬੀਰ ਸਿੰਘ ਵੱਲੋਂ ਕਾਲਜਾਂ,ਸਕੂਲਾਂ, ਸਮਾਜਿਕ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ ਵਿੱਚ ਆਪਣੀਆਂ ਕਿਤਾਬਾਂ ਅਤੇ ਪ੍ਰੇਰਣਾ ਯੁਕਤ ਜੋਸ਼ੀਲੇ ਭਾਸ਼ਣਾਂ ਰਾਹੀਂ ਨੌਜਵਾਨਾ ਨੂੰ ਸਹੀ ਦਿਸ਼ਾ ਦੇਣ ਲਈ ਬਹੁਤ ਬਹੁਮੁਲਾ ਯੋਗਦਾਨ ਹੈ। ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੈਡੀਕੇਟਿਡ ਬ੍ਰਦਰਜ ਗਰੁੱਪ ਵੱਲੋਂ ਇਨਾਂ ਦੇ ਕਰਵਾਏ ਜਾ ਰਹੇ ਭਾਸ਼ਣਾਂ ਦੀ ਲੜੀ ਜਾਰੀ ਰੱਖੀ ਜਾਵੇਗੀ ਅਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਉਪਰਾਲੇ ਲਗਾਤਾਰ ਕੀਤੇ ਜਾਣਗੇ ਤਾਂ ਕਿ ਸਾਡਾ ਪੰਜਾਬ, ਖੁਸ਼ਹਾਲ ਪੰਜਾਬ, ਹੱਸਦਾ ਵਸਦਾ ਰੰਗਲਾ ਪੰਜਾਬ ਨਵੀਂ ਪੀੜੀ ਦੇਖ ਸਕੇ।






