ਜੇਕਰ ਤੁਸੀਂ ਏ.ਟੀ.ਐੱਮ ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ! ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਏ.ਟੀ.ਐੱਮ ਦੀ ਸਫ਼ਾਈ ਦੌਰਾਨ ਡਿੱਗਿਆ ਸ਼ਟਰ, ਕਰੀਬ 2 ਘੰਟੇ ਤੱਕ ਏ.ਟੀ.ਐੱਮ ‘ਚ ਬੰਦ ਰਹੀ ਮਹਿਲਾ, ਸ਼ਟਰ ਤੋੜ ਕੇ ਕੱਢਿਆ ਬਾਹਰ।
ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਜਦੋਂ ਕਿ ਏ.ਟੀ.ਐਮ ਦਾ ਸ਼ਟਰ ਉਤਾਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਬੈਂਕ ਤੋਂ ਸੂਚਨਾ ਮਿਲੀ ਸੀ ਅਤੇ ਸ਼ਟਰ ਹਟਾਉਣ ‘ਚ ਕਰੀਬ 45 ਮਿੰਟ ਲੱਗ ਗਏ। ਹਾਲਾਂਕਿ ਇਹ ਮਸ਼ੀਨਰੀ ਹੈ ਅਤੇ ਕੁੱਝ ਵੀ ਹੋ ਸਕਦਾ ਹੈ। ਦੂਜੇ ਪਾਸੇ ਪੀੜਤ ਮਹਿਲਾ ਕਰਮਚਾਰੀ ਨੇ ਕੁੱਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ।






