ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਿੰਦੂ ਧਾਰਿਮਕ ਕਥਾਵਾਚਕ ਜਯਾ ਕਿਸ਼ੋਰੀ ਨਤਮਸਤਕ ਹੋਣ ਪਹੁੰਚੇ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਕੀਤੀ ਅਤੇ ਦਰਸ਼ਨ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਦਰਾਸ ਕੀਤੀ। ਰਾਜਸਥਾਨ ਦੇ ਪਿੰਡ ਸੁਜਾਨਗੜ੍ਹ ਦੀ ਰਹਿਣ ਵਾਲੀ ਜਯਾ ਕਿਸ਼ੋਰੀ ਦੇਸ਼-ਵਿਦੇਸ਼ ਵਿੱਚ ਹਿੰਦੂ ਧਰਮ ਅਤੇ ਅਧਿਆਤਮਿਕਤਾ ਦਾ ਪ੍ਰਚਾਰ ਕਰ ਰਹੇ ਹਨ। ਜਯਾ ਕਿਸ਼ੋਰੀ ਜਲੰਧਰ ਵਿਖੇ ਸ਼੍ਰੀਮਦ ਭਾਗਵਤ ਦੀ ਕਥਾ ਲਈ ਆਏ ਸਨ। ਜਲੰਧਰ ਤੋਂ ਕਥਾ ਉਪਰੰਤ ਸੋਮਵਾਰ ਨੂੰ ਵਾਪਸੀ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ। ਉਪਰੰਤ ਉਹ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਰਾਹੀਂ ਵਾਪਸ ਪਰਤ ਗਏ। ਇਸ ਮੌਕੇ ਉਨ੍ਹਾਂ ਨਾਲ ਮਹੇਸ਼ ਤੇ ਅਰੁਨ ਵੀ ਮੌਜੂਦ ਸਨ।






