ਪੰਜਾਬ ਦੀ ਗੋਇੰਦਵਾਲ ਜੇਲ੍ਹ ਅੰਦਰ ਹੋਈ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਮਨਦੀਪ ਤੂਫ਼ਾਨ ਤੇ ਮਨਮੋਹਨ ਸਿੰਘ ਦੇ ਕਤਲ ਅਤੇ ਕੇਸ਼ਵ ਬਠਿੰਡਾ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ‘ਚ ਦਰਜ ਕੀਤੀ ਗਈ ਐੱਫਆਈਆਰ ਅੰਦਰ 7 ਗੈਂਗਸਟਰ ਨਾਮਜ਼ਦ ਕੀਤੇ ਗਏ ਹਨ। ਇਨ੍ਹਾਂ ਵਿਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ, ਰਜਿੰਦਰ ਜੋਕਰ, ਅਰਸ਼ਦ ਖ਼ਾਨ, ਕਸ਼ਿਸ਼ ਤੇ ਮਲਕੀਤ ਸਿੰਘ ਮਾਮਾ ਨੂੰ ਸ਼ਾਮਲ ਕੀਤਾ ਗਿਆ ਹੈ।
ਉੱਥੇ ਹੀ ਤਿੰਨੋਂ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਫਰੀਦਕੋਟ ਦੇ ਮਨਪ੍ਰੀਤ ਸਿੰਘ ਭਾਊ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਇੱਥੇ ਭੇਜ ਦਿੱਤਾ ਗਿਆ, ਜਦਕਿ ਕੇਸ਼ਵ ਕੁਮਾਰ ਤੇ ਅਰਸ਼ਦ ਖਾਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਇਸ ਲਈ ਇਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਤੇ ਪੁਲਿਸ-ਡਾਕਟਰਾਂ ਦੀ ਟੀਮ ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 4 ਵਜੇ ਦੋਵਾਂ ਨੂੰ ਪੀਜੀਆਈ ਲੈ ਗਈ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਸੈਕਟਰ-32 ਰੈਫਰ ਕਰ ਦਿੱਤਾ ਗਿਆ।






