ਬੇ-ਆਬਾਦ ਥਾਂ ‘ਤੇ ਕਾਰ ਵਿਚ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਹੇ ਚਾਰ ਨੌਜਵਾਨਾਂ ਨੂੰ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਟੌਸਾ ਦੇ ਵਾਸੀ ਬਲਜੀਤ ਸਿੰਘ , ਬਾਬਾ ਰੂੜ ਸਿੰਘ ਨਗਰ ਦੇ ਰਹਿਣ ਵਾਲੇ ਸੁਖਦੀਪ ਸਿੰਘ, ਪਿੰਡ ਪਵਾਂ ਦੇ ਵਾਸੀ ਹਰਦੀਪ ਸਿੰਘ ਅਤੇ ਪਿੰਡ ਸਾਹਨੀ ਦੇ ਰਹਿਣ ਵਾਲੇ ਅਮਰਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਕਰਦੀ ਹੋਈ ਪੁਲਿਸ ਪਾਰਟੀ ਦੀ ਨਵੀਂ ਅਨਾਜ ਮੰਡੀ ਕੁਹਾੜਾ ਦੇ ਲਾਗੇ ਪਹੁੰਚੀ। ਇਸੇ ਦੌਰਾਨ ਪੁਲਿਸ ਪਾਰਟੀ ਨੇ ਦੇਖਿਆ ਕਿ ਏਸੰਟ ਵਿੱਚ ਬੈਠ ਕੇ ਚਾਰ ਨੌਜਵਾਨ ਨੇ ਸ਼ੱਕੀ ਹਲਾਤਾਂ ਵਿੱਚ ਨਸ਼ਾ ਕਰ ਰਹੇ ਸਨ। ਜਾਂਚ ਕਰਨ ਤੇ ਪੁਲਿਸ ਨੇ ਕਾਰ ਵਿੱਚੋਂ 50 ਗ੍ਰਾਮ ਹੈਰੋਇਨ ,ਇਕ ਛੋਟਾ ਇਲੈਕਟ੍ਰੋਨਿਕ ,4 ਲਾਈਟਰ, 1ਪੇਪਰ ਰੋਲ , ਦੋ ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ।






