ਪੰਜਾਬ ਵਿਚਲੀ ਮਾਨ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ CM ਦਾ ਹਰਾ ਪੈੱਨ ਪੰਜਾਬੀਆਂ ਦੇ ਹਿੱਤ ਲਈ ਚੱਲ ਰਿਹਾ ਹੈ। ਪੰਜਾਬ ਦੀ ਜਨਤਾ ਨੇ ਕੇਜਰੀਵਾਲ ਦੀ ਗੁੱਡ ਗਵਰਨੈਂਸ ‘ਤੇ ਵਿਸ਼ਵਾਸ ਕਰਦਿਆਂ ਆਪ ਨੂੰ ਭਾਰੀ ਬਹੁਮਤ ਦਿੱਤਾ ਸੀ। ਸਰਕਾਰ ਨੇ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਦੇ ਸਿਲਸਿਲੇ ਵਿਚ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਤੇ ਮਹੁੱਲਾ ਕਲੀਨਿਕ ਖੋਲ੍ਹੇ। ਇਸ ਦੇ ਨਾਲ ਹੀ ਪਹਿਲੀ ਕੈਬਨਿਟ ਵਿਚ 26797 ਨੌਕਰੀਆਂ ਦੇਣ ਦਾ ਪ੍ਰਸਤਾਵ ਪਾਸ ਕੀਤਾ।14 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਸ਼ੁਰੂ ਕੀਤੀ। ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਭੇਜਿਆ। ਇਸ ਦੌਰਾਨ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਹਟਾਏ ਗਏ। ਕੋਰੋਨਾ ਕਾਲ ਤੋਂ ਬਾਅਦ ਬੰਦ ਪਈਆਂ ਪੰਜਾਬ ਦੀਆਂ ਬੱਸਾਂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਣ ਲੱਗੀਆਂ ਹਨ।
2017 ਦੇ ਮੌੜ ਮੰਡੀ ਬੰਬ ਬਲਾਸਟ ਤੇ ਡੇਰਾ ਮੁੱਖੀ ਵਲੋਂ ਗੁਰੂ ਰਵਿਦਾਸ ਜੀ ਤੇ ਭਗਤ ਕਬੀਰ ਬਾਰੇ ਕੀਤੀ ਟਿੱਪਣੀ ‘ਤੇ ਚੀਮਾ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਡੇਰਾ ਮੁਖੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।
ਚੀਮਾ ਨੇ ਦੱਸਿਆ ਕਿ ਸ਼ਰਾਬ ਮਾਫੀਆ ਖਤਮ ਕੀਤਾ 6317 ਕੇਸ ਦਰਜ ਕੀਤੇ , 6114 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 308 ਸ਼ਰਾਬ ਦੀਆਂ ਭੱਠੀਆ ਫੜੀਆਂ ਗਈਆਂ। ਕਿਓਆਰ ਕੋਡ ਲਾਗੂ ਕੀਤਾ ਜਿਸ ਨਾਲ ਸ਼ਰਾਬ ਦੇ ਉਤਪਾਦਨ ਸਮੇਤ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਨਜਾਇਜ ਸ਼ਰਾਬ ਫੜੇ ਜਾਣ ਨਾਲ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਵਧੀ ਹੈ। ਬੀਅਰ ਤੇ ਵਾਈਨ ਦੀਆਂ Mc ਘੇਰੇ ਅੰਦਰ ਖੋਲ੍ਹਣ ਦੀ ਆਗਿਆ ਦਿੱਤੀ ਹੈ।
ਇਸ ਦੇ ਨਾਲ ਹੀ 1500 ਕਾਰੋਬਾਰੀਆਂ ਨੇ ਪੰਜਾਬ ‘ਚ ਉਦਯੋਗ ਸਥਾਪਤ ਕਰਨ ਦਾ ਭਰੋਸਾ ਦਿੱਤਾ। ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀ ਪਹਿਲ ਕੀਤੀ ਤੇ ਬੋਰਡ ਲਗਾਉਣ ਦੇ ਹੁਕਮ ਕੀਤੇ।
ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਤੇ ਹਵਾ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਸੰਭਾਲਿਆ ਜਾ ਸਕੇ। ਪਾਣੀ ਨੁੰ ਟੇਲ ਐਂਡ ਤੱਕ ਪਹੁੰਚਾਉਣ ਲਈ ਸੂਏ ਤੇ ਨਹਿਰਾਂ ਨੂੰ ਪੱਕਾ ਕੀਤਾ ਜਾ ਰਿਹਾ।
ਸਰਕਾਰ ਵੱਲੋਂ ਪਛਵਾੜਾ ਕੋਲ ਮਾਈਨ ਸ਼ੁਰੂ ਕਰਵਾਈ ਗਈ ਜਿਸ ਨਾਲ ਪਾਵਰਕਾਮ ਨੂੰ 450 ਕਰੋੜ ਰੁਪਏ ਦਾ ਲਾਭ ਹੋਵੇਗਾ।
ਇਕ ਵਿਧਾਇਕ ਇਕ ਪੈਨਸ਼ਨ ਸਕੀਮ ਲਾਗੂ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ।
23 ਫੀਸਦੀ GST ਦਾ ਵਾਧਾ ਹੋਇਆ। ਆਬਕਾਰੀ ਪਾਲਸੀ ਲਾਗੂ ਹੋਣ ਨਾਲ 45 ਫੀਸਦੀ ਦਾ ਮਾਲੀਆ ਵਧਿਆ। ਸਹਿਕਾਰੀ ਅਦਾਰਿਆਂ ਨੂੰ ਬਚਾਉਣ ਲਈ ਮਾਲੀ ਮਦਦ ਕੀਤੀ।
ਮੰਤਰੀ ਦੀ ਤਨਖਾਹ ਇਕ ਲੱਖ ਰੁਪਏ ਹੈ। ਪੰਜ ਸਾਲਾਂ ਚ ਕਿਵੇਂ ਸੰਪਤੀ ਵਧੀ ਇਹ ਭ੍ਰਿਸ਼ਟਾਚਾਰ ਦੀ ਕਮਾਈ ਨਾਲ ਇਹ ਸੰਭਵ ਹੈ।
9 ਤੋ 11.50 ਫੀਸਦੀ ਦਰ ‘ਤੇ ਕਰਜ਼ਾ ਲਿਆ ਸੀ ਉਸਨੂੰ ਘੱਟ ਦਰ ‘ਤੇ ਵਿਆਜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
OPS ਸਕੀਮ ਤੇ ਦੋ ਕਮੇਟੀਆਂ ਬਣੀਆਂ ਹਨ ਮੁਲਾਜ਼ਮ ਹਿੱਤ ਸਕੀਮ ਲਿਆਉਣ ‘ਤੇ ਅਮਲ ਕੀਤਾ ਜਾ ਰਿਹਾ ਹੈ।






