ਕਪੂਰਥਲਾ ਹਾਊਸ ‘ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਫਿਲਮ ਅਦਾਕਾਰਾ ਪਰਿਣੀਤੀ ਚੋਪੜਾ ਦੀ ਮੰਗਣੀ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕਨਾਟ ਪਲੇਸ, ਦਿੱਲੀ ਵਿਖੇ ਕਪੂਰਥਲਾ ਹਾਊਸ ਸਥਿਤ ਹੈ, ਜਿੱਥੇ ਪਰਿਣੀਤੀ ਅਤੇ ਰਾਘਵ ਚੁਣੇ ਹੋਏ ਮਹਿਮਾਨਾਂ ਦੀ ਮੌਜੂਦਗੀ ਵਿੱਚ ਕੁੜਮਾਈ ਦੀਆਂ ਰਸਮਾਂ ਨਿਭਾਉਣਗੇ। ਜ਼ਿਕਰਯੋਗ ਹੈ ਕਿ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਦੇ ਵੱਲੋਂ ਬਣਾਇਆ ਗਿਆ ਸੀ ਅਤੇ ਇਹ ਅਸਥਾਨ ਮਹਾਰਾਜਾ ਕਪੂਰਥਲਾ ਦੀ ਰਿਆਸਤ ਦੌਰਾਨ ਦਿੱਲੀ ਵਿੱਚ ਰਹਿਣ ਸਮੇਂ ਉਨ੍ਹਾਂ ਦੀ ਰਿਹਾਇਸ਼ ਹੋਇਆ ਕਰਦਾ ਸੀ। ਰਿਆਸਤੀ ਕਾਲ ਦੇ ਅੰਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਦਿੱਲੀ ਆ ਕੇ ਇਸ ਨੂੰ ਰਿਹਾਇਸ਼ ਵਜੋਂ ਵਰਤਦੇ ਹਨ। ਹੁਣ ਇੱਥੇ ਹੀ ਰਾਘਵ-ਪਰਿਣੀਤੀ ਦੀ ਮੰਗਣੀ ਦੀ ਰਸਮ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਹਾਊਸ ਮਹਾਰਾਜਾ ਜਗਤਜੀਤ ਸਿੰਘ ਦੇ ਵੱਲੋਂ 1900 ਅਤੇ 1910 ਦੇ ਵਿਚਾਲੇ ਬਣਵਾਇਆ ਗਿਆ ਸੀ। ਜਦੋਂ ਦਿੱਲੀ ਬ੍ਰਿਿਟਸ਼ ਸ਼ਾਸਨ ਅਧੀਨ ਵਸਾਇਆ ਜਾ ਰਿਹਾ ਸੀ। ਇੱਥੇ ਦੇਸ਼ ਦੀਆਂ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੂੰ ਘਰ ਬਣਾਉਣ ਲਈ ਪਲਾਟ ਦਿੱਤੇ ਗਏ ਸਨ।
ਮਹਾਰਾਜਾ ਕਪੂਰਥਲਾ ਨੇ ਕਪੂਰਥਲਾ ਹਾਊਸ ਨੂੰ ਰਿਹਾਇਸ਼ ਵਜੋਂ ਵਰਤਣ ਲਈ ਬਣਾਇਆ ਸੀ ਜਦੋਂ ਉਹ ਦਿੱਲੀ ਗਏ ਸਨ।ਕਪੂਰਥਲਾ ਰਿਆਸਤ ਦੇ ਇੱਕ ਮਾਹਰ ਨੇ ਦੱਸਿਆ ਕਿ ਕਪੂਰਥਲਾ ਹਾਊਸ ਮਹਾਰਾਜਾ ਜਗਤਜੀਤ ਸਿੰਘ ਨੇ 20ਵੀਂ ਸਦੀ ਵਿੱਚ ਬਣਵਾਇਆ ਸੀ। ਦਿੱਲੀ ਵਿੱਚ ਰਹਿਣ ਦੌਰਾਨ ਉਹ ਅਕਸਰ ਉਥੇ ਹੀ ਰਹਿੰਦੇ ਸਨ। ਜਿਸ ਨੂੰ ਮੌਜੂਦਾ ਸਮੇਂ ਪੰਜਾਬ ਸਰਕਾਰ ਵੱਲੋਂ ਰਿਹਾਇਸ਼ ਵਜੋਂ ਵਰਤਿਆ ਜਾਂਦਾ ਹੈ।
ਹੁਣ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਮੰਗਣੀ ਹੋਣ ਜਾ ਰਹੀ ਹੈ।






