ਪੰਜਾਬੀਆਂ ਦੇ ਲਈ ਆਸਟ੍ਰੇਲੀਆ ਤੋਂ ਚੰਗੀ ਖਬਰ ਆਈ ਹੈ । 5 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਣ ਵਾਲੇ ਵਰਲਡ ਕੱਪ ਟੀਮ ਲਈ ਆਸਟ੍ਰੇਲੀਆ ਟੀਮ ਵਿੱਚ ਪੰਜਾਬੀ ਖਿਡਾਰੀ ਦੀ ਚੋਣ ਹੋਈ ਹੈ । ਲੈਗ ਸਪਿਨਰ ਤਨਵੀਰ ਸਿੰਘ ਸੰਘਾ ਹੁਣ ਵਰਲਡ ਕੱਪ ਵਿੱਚ ਆਸਟ੍ਰੇਲੀਆ ਵੱਲੋਂ ਮੈਦਾਨ ਵਿੱਚ ਖੇਡ ਦੇ ਹੋਏ ਨਜ਼ਰ ਆਉਣਗੇ। ਸੰਘਾ ਦੀ ਚੋਣ ਨੇ ਸਭ ਨੂੰ ਇਸ ਲਈ ਵੀ ਹੈਰਾਨ ਕੀਤਾ ਹੈ ਕਿਉਂਕਿ ਉਹ ਹੁਣ ਤੱਕ ਇੱਕ ਵੀ ਕੌਮਾਂਤਰੀ ਮੈਚ ਆਸਟ੍ਰੇਲੀਆ ਵੱਲੋਂ ਨਹੀਂ ਖੇਡੇ ਹਨ । ਇਸ ਤੋਂ ਇਲਾਵਾ ਏਰੋਨ ਹਾਡੀ ਦੀ ਵੀ ਵਰਲਡ ਕੱਪ ਵਿੱਚ ਚੋਣ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਉਧਰ ਟੈਸਟ ਟੀਮ ਦੇ ਹੀਰੋ ਮਾਨਰਸ ਲਾਬੁਸ਼ੇਨ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ ਹੈ ।
ਸੰਘਾ ਦੀ ਚੋਣ ਪਿਛੇ ਸ਼ਾਨਦਾਰ ਰਿਕਾਰਡ ਵਜ੍ਹਾ
ਤਨਵੀਰ ਸਿੰਘ ਸੰਘਾ ਦੇ ਵਰਲਡ ਕੱਪ ਵਿੱਚ ਸ਼ਾਮਲ ਹੋਣ ਨਾਲ ਸਾਰੇ ਹੈਰਾਨ ਹਨ । 21 ਸਾਲ ਦੇ ਸੰਘਾ ਪਿਛਲੇ ਸਾਲ ਸਤੰਬਰ ਤੋਂ ਕ੍ਰਿਕਟ ਤੋਂ ਦੂਰ ਹਨ । ਉਨ੍ਹਾਂ ਨੂੰ ਕਾਫਸ ਹਾਰਬਰ ਦੇ ਘਰੇਲੂ ਮੈਚ ਵਿੱਚ ਪਿੱਠ ਵਿੱਚ ਸੱਟ ਲੱਗ ਗਈ ਸੀ । ਜਿਸ ਦੇ ਬਾਅਦ ਉਨ੍ਹਾ ਨੇ ਘਰੇਲੂ ਮੈਚ ਨਹੀਂ ਖੇਡੇ ਸਨ । ਪਰ ਫਿਰ ਵੀ ਸੰਘਾ ਨੂੰ ਆਸਟ੍ਰੇਲੀਆ ਟੀਮ ਵਿੱਚ ਇਸ ਲਈ ਚੁਣਿਆ ਗਿਆ ਹੈ ਕਿਉਂ ਭਾਰਤੀ ਪਿੱਚ ‘ਤੇ ਸਪਿਨਰ ਨੂੰ ਮਦਦ ਮਿਲ ਦੀ ਹੈ ਅਤੇ ਉਨ੍ਹਾਂ ਦਾ ਸ਼ਾਨਦਾਰ ਰਿਕਾਰਡ ਇਸ ਦੀ ਗਵਾਈ ਭਰ ਦਾ ਹੈ । ਫਸਟ ਕਲਾਸ ਕ੍ਰਿਕਟ ਵਿੱਚ ਸੰਘਾ ਨੇ 8 ਮੈਚਾਂ ਵਿੱਚ 24 ਵਿਕਟਾ ਲਗੀਆਂ ਹਨ,ਜਦਕਿ ਲਿਸਟ A ਵਿੱਚ ਸੰਘਾ ਨੇ 5 ਮੈਚਾਂ ਵਿੱਚ 7 ਵਿਕਟਾਂ ਹਾਸਲ ਕੀਤੀਆਂ, T20 ਦੇ 28 ਮੈਚਾਂ ਵਿੱਚ 37 ਵਿਕਟਾਂ ਲਈਆਂ।
ਤਨਵੀਰ ਸਿੰਘ ਸੰਘਾ ਦੇ ਪਿਤਾ ਪੰਜਾਬ ਦੇ ਰਹਿਣ ਵਾਲੇ ਹਨ
18 ਮੈਂਬਰੀ ਆਸਟ੍ਰੇਲੀਆ ਦੀ ਵਰਲਡ ਕੱਪ ਟੀਮ ਵਿੱਚ ਭਾਰਤੀ ਮੂਲ ਦੇ ਸਪਿਨਰ ਤਨਵੀਰ ਸੰਘਾ ਨੂੰ ਥਾਂ ਮਿਲਣ ‘ਤੇ ਪਰਿਵਾਰ ਖੁਸ਼ ਹੈ । 21 ਸਾਲ ਦੇ ਸੰਘਾ ਦਾ ਜਨਮ ਆਸਟ੍ਰੇਲੀਆ ਵਿੱਚ ਹੀ ਹੋਇਆ ਸੀ । ਉਨ੍ਹਾਂ ਦੇ ਪਿਤਾ ਜੋਗਾ ਸੰਘਾ ਜਲੰਧਰ ਦੇ ਪਿੰਡ ਰਹੀਮਪੁਰ ਦੇ ਰਹਿਣ ਵਾਲੇ ਹਨ । ਉਹ 1997 ਵਿੱਚ ਆਸਟ੍ਰੇਲੀਆ ਚੱਲੇ ਗਏ ਸਨ । ਫਿਰ ਸਿਡਨੀ ਵਿੱਚ ਰਹਿਣ ਲੱਗੇ । ਤਨਵੀਰ ਦੇ ਪਿਤਾ ਸਿਡਨੀ ਵਿੱਚ ਟੈਕਸੀ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਹਨ । ਜਦਕਿ ਮਾਂ ਉਪਨੀਤ ਸਿਡਨੀ ਵਿੱਚ ਅਕਾਉਂਟੈਂਟ ਦੇ ਰੂਪ ਵਿੱਚ ਕੰਮ ਕਰਦੀ ਹੈ ।
ਵਰਲਡ ਕੱਪ ਦੇ ਲਈ ਆਸਟ੍ਰੇਲੀਆ ਟੀਮ ਦੀ ਕਪਤਾਨੀ ਪੈਟ ਕਮਿੰਸ ਨੂੰ ਦਿੱਤੀ ਗਈ ਹੈ ਹਾਲਾਂਕਿ ਕਮਿੰਸ ਨੂੰ ਸੱਟ ਲੱਗੀ ਹੋਈ ਹੈ । ਪਰ ਉਮੀਦ ਹੈ ਵਰਲਡ ਕੱਪ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣਗੇ । ਉਧਰ ਵਰਲਡ ਕੱਪ ਤੋਂ ਪਹਿਲਾਂ ਟੀਮ ਅਫਰੀਕਾ ਅਤੇ ਭਾਰਤ ਦੇ ਦੌਰੇ ‘ਤੇ ਵੀ ਰਹੇਗੀ ।
ਵਨਡੇ ਵਰਲਡ ਕੱਪ ਦੇ ਲਈ ਆਸਟ੍ਰੇਲੀਆ ਦੀ ਟੀਮ
ਪੈਟ ਕਮਿੰਸ (ਕਪਤਾਨ), ਸੀਨ ਏਬਾਟ, ਏਸ਼ਟਨ ਏਗਰ, ਏਲੇਕਸ ਕੈਰੀ,ਨਾਥਨ ਏਲਿਸ,ਕੈਮਰੂਨ ਗ੍ਰੀਨ,ਏਰੋਨ ਹਾਰਡੀ,ਜੋਸ਼ ਹੇਜਲਵੁਡ,ਟ੍ਰੈਵਿਸ ਹੇਡ,ਜੋਸ਼ ਇੰਗਲਿਸ਼,ਮਿਚੇਲ ਮਾਰਸ਼,ਗਲੇਨ ਮੈਕਸਵੇਲ,ਤਨਵੀਰ ਸੰਘਾ,ਸਟੀਵ ਸਮਿਥ,ਮਿਚੇਲ ਸਟਾਰਕ,ਮਾਰਕਸ ਸਟੋਇਨਿਸ,ਡੇਵਿਡ ਵਾਰਨਰ,ਐਡਮ ਜਾਮਪਾ ।






