ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਚੱਲ ਰਹੀ ਖਿਚੋਤਾਣ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਲੰਘੇ ਕੱਲ੍ਹ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮਾਨ ਸਰਕਾਰ ਖਿਲਾਫ ਰਾਸ਼ਟਰਪਤੀ ਨੂੰ ਪੱਤਰ ਲਿਖਣ ਦੀ ਧਮਕੀ ਦਿੱਤੀ ਸੀ।
ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਅੱਜ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਰਾਜਪਾਲ ਮੈਨੂੰ ਕੋਈ ਚਿੱਠੀ ਲਿਖਣ ਜਿਸ ਨਾਲ ਪੰਜਾਬੀਆਂ ਦੀ ਹੇਠੀ ਹੋਵੇ। ਉਨ੍ਹਾਂ ਨੇ ਕਿਹਾ ਕਿ ਰੋਜ਼ ਦੀ ਕਿਚ ਕਿਚ ਨਾਲੋਂ ਮੈਂ ਸਾਰਾ ਕੁਝ ਸਾਂਝਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ “ਮੈਂ 3 ਕਰੋੜ ਪੰਜਾਬੀਆਂ ਲਈ ਸੁਨੇਹਾ ਲੈ ਕੇ ਆਇਆ ਹਾਂ। ਮਾਨ ਨੇ ਕਿਹਾ ਕਿ ਰਾਜਪਾਲ ਨੇ ਆਪਣੀ ਚਿੱਠੀ ਵਿੱਚ ਦੋ
ਗੱਲਾਂ ਜਦੀ ਜ਼ਿਕਰ ਕੀਤਾ ਸੀ ਪਹਿਲਾਂ ਕਾਨੂੰਨ ਵਿਵਸਥਾ ‘ਤੇ ਸੀ ਅਤੇ ਦੂਜੀ ਗੱਲ ਡਰੱਗ ਬਾਰੇ।
ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ
• 23518 ਨਸ਼ਾਂ ਤਸਕਰ ਗ੍ਰਿਫਤਾਰ ਕੀਤਾ ਜਾ ਚੁੱਕੇ ਹਨ।
• 17632 FIR ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਹਨ
• 1627 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ
• 13.29 ਕਰੋੜ ਦੀ ਡਰੱਗ ਮਨੀ ਫੜੀ ਗਈ
• 66 ਨਸ਼ਾ ਤਸਕਰਾਂ ਦੀਆਂ 26.32 ਕਰੋੜ ਜ਼ਬਤ ਕੀਤੀਆਂ ਗਈਆਂ
ਮਾਨ ਨੇ ਕਿਹਾ ਕਿ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ ਸਪੈਸ਼ਲ ਟਾਸਕ ਫੋਰਸ ਨੇ ਇਸ ਮਹੀਨੇ ਦੀ 23 ਤਰੀਕ ਨੂੰ 41 ਕਿਲੋ ਅਤੇ 21 ਅਗਸਤ ਨੂੰ 29.2 ਕਿਲੋ ਡਰੱਗ ਬਰਾਮਦ ਕੀਤੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੈਂਗਸਟਰਾਂ ਖਿਲਾਫ ਸਿਕੰਜ਼ਾ ਪੁਰੀ ਤਰ੍ਹਾਂ ਕੱਸਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਤੱਕ 753 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਮਾਨ ਨੇ ਦੱਸਿਆ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹਨ ਅਤੇ ਜਿਸ ਦੀ ਸਾਰੀ ਸੂਚੀ ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਦਿੱਤੀ ਜਾਂਦੀ ਹੈ ਅਤੇ ਇਸਦੇ ਬਾਵਜੂਦ ਵੀ ਰਾਜਪਾਲ ਸਾਬ੍ਹ ਕਹਿ ਰਹੇ ਨੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਨਹੀਂ ਹੈ। ਮਾਨ ਨੇ ਦੱਸਿਆ ਕਿ ਇੰਡੀਅ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਰੇ ਦੇਸ਼ ਵਿੱਚੋਂ ਪੰਜਾਬ ਦੂਜੇ ਨੰਬਰ ‘ਤੇ ਹੈ।
ਮੁੱਖ ਮੰਤਰੀ ਮਾਨ ਦੇ ਰਾਜਪਾਲ ਨੂੰ ਸਵਾਲ
• ਕੀ ਰਾਜਪਾਲ ਨੇ ਕਦੇ ਪੁੱਛਿਆ ਕਿਸਾਨ ਸੜਕਾਂ ‘ਤੇ ਧਰਨੇ ਕਿਉਂ ਦੇ ਰਹੇ ਹਨ ?
• ਕੀ ਤੁਸੀਂ ਹੜ੍ਹ ਪੀੜ੍ਹਤ ਕਿਸਾਨਾਂ ਦੇ ਮੁਆਵਜ਼ੇ ‘ਤੇ GST ਦੇ ਬਕਾਏ ਦਾ ਮੁੱਦਾ ਕੇਂਦਰ ਨਾਲ ਚੁੱਕਿਆ ?
• ਤੁਸੀਂ ਪੰਜਾਬ ਦੇ ਰਾਜਪਾਲ ਹੁੰਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਮੁੱਦੇ ‘ਤੇ ਹਰਿਆਣਾ ਦਾ ਸਾਥ ਕਿਉਂ ਦਿੱਤਾ ?
• ਮਣੀਪੁਰ ਤੇ ਹਰਿਆਣਾ ਦੀ ਨੂਹ ਹਿੰਸਾ ਦਾ ਕੀ ਉੱਥੋਂ ਦੇ ਰਾਜਪਾਲ ਨੇ ਨੋਟਿਸ ਲਿਆ ?
• ਤੁਸੀਂ ਪੰਜਾਬ ਦੇ ਲੋਕਾਂ ਲਈ ਪਾਸ 6 ਬਿੱਲ ਕਿਉਂ ਰੋਕੇ ਹਨ ?
• ਕਿ ਕੀ “ਤੁਸੀ ਮਨੀਪੁਰ ਘਟਨਾ ਬਾਰੇ ਕੋਈ ਕਦੇ ਬਿਆਨ ਦਿੱਤਾ ਹੈ ?
• ਭਗਵੰਤ ਮਾਨ ਨੇ ਕਿਹਾ- ਗਵਰਨਰ ਸਾਬ੍ਹ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ?
• ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਕਦੇ ਮੇਰੇ ਨਾਲ ਗੱਲ ਕੀਤੀ ?
• ਜੋ ਮਣੀਪੁਰ ਵਿੱਚ ਹੋਇਆ ਸਾਡੇ ਸਾਹਮਣੇ ਹੈ, ਕੀ ਉਥੇ ਸੰਵਿਧਾਨ ਲਾਗੂ ਨਹੀਂ ਹੁੰਦਾ?
ਮਾਨ ਨੇ ਕਿਹਾ ਕਿ 16 ਚਿੱਠੀਆਂ ਰਾਜਪਾਲ ਵੱਲੋਂ ਭੇਜੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 9ਦੇ ਜਵਾਬ ਪੰਜਾਬ ਸਰਕਾਰ ਦੇ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਚਿੱਠੀਆਂ ਦੇ ਜਵਾਬ ਵੀ ਲਿਖੇ ਪਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਕੋਲ ਸਰਕਾਰ ਵੱਲੋਂ ਭੇਜੇ ਗਏ 6 ਬਿੱਲ ਪਏ ਹਨ, ਇਸ ਤੋਂ ਇਲਾਵਾ 2 ਬਿੱਲ ਕੈਪਟਨ ਸਰਕਾਰ ਸਮੇਂ ਭੇਜੇ ਗਏ ਸਨ, ਜੋ ਅਜੇ ਤੱਕ ਪਾਸ ਨਹੀਂ ਕੀਤੇ।
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਰਾਜਪਾਲ ਨੇ ਕਦੇ ਇਹ ਨਹੀਂ ਪੁੱਛਿਆ ਕਿ ਕਿਸਾਨ ਸੜਕਾਂ ਉਤੇ ਧਰਨੇ ਕਿਉਂ ਦੇ ਰਹੇ ਹਨ, ਕਿਉਂਕਿ 99 ਫੀਸਦੀ ਮੰਗਾਂ ਕਿਸਾਨਾਂ ਦੀਆਂ ਕੇਂਦਰ ਨਾਲ ਸਬੰਧਤ ਹਨ। ਉਨ੍ਹਾਂ ਰਾਜਪਾਲ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਕਦੇ ਪੰਜਾਬ ਨਾਲ ਖੜ੍ਹੇ ਹੋ। ਚੰਡੀਗੜ੍ਹ ਯੂਨੀਵਰਸਿਟੀ ਨਾਲ ਐਫੀਲੇਸ਼ਨ ਸਬੰਧੀ ਜਦੋਂ ਹਰਿਆਣਾ ਦੇ ਕਾਲਜਾਂ ਦੀ ਗੱਲ ਚੱਲੀ ਤਾਂ ਰਾਜਪਾਲ ਨੇ ਉਦੋਂ ਵੀ ਹਰਿਆਣਾ ਦੇ ਪੱਖ ਦੀ ਗੱਲ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਵਿਚੋਂ ਆਏ ਹੋਏ ਹਾਂ। ਆਪਣੀਆਂ ਕੁਰਸੀਆਂ ਬਚਾਉਣ ਲਈ ਕੋਈ ਸਮਝੌਤਾ ਨਹੀਂ ਕਰਾਂਗੇ






