ਸਰਹੱਦੀ ਖੇਤਰ ਵਿਚ ਦਿਹਾਤੀ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਚ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਇਕ ਤਸਕਰ ਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਹਿਰਾਸਤ ਵਿਚ ਲਿਆ। ਥਾਣਾ ਘਰਿੰਡਾ ਦੇ ਮੁਖੀ ਡਾ. ਸ਼ੀਤਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਸਐੱਸਪੀ ਅੰਮਿ੍ਤਸਰ ਦਿਹਾਤੀ ਦੀਆਂ ਹਿਦਾਇਤਾਂ ਅਨੁਸਾਰ ਅਤੇ ਡੀਐੱਸਪੀ ਅਟਾਰੀ ਦੀ ਯੋਗ ਅਗਵਾਈ ਹੇਠ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਕਰਵਾਈ ਕਰਦਿਆਂ ਉਸ ਨਸ਼ਾ ਤਸਕਰ ਨੂੰ ਹਿਰਾਸਤ ਵਿਚ ਲਿਆ ਗਿਆ ਜੋ ਪਾਕਿ ਸਮੱਗਲਰਾਂ ਦੇ ਸੰਪਰਕ ਵਿਚ ਸੀ। ਉਨਾਂ੍ਹ ਦੱਸਿਆ ਕਿ ਉਨਾਂ੍ਹ ਨੂੰ ਸੂਚਨਾ ਮਿਲੀ ਸੀ ਕਿ ਇਕ ਤਸਕਰ ਪਿੰਡ ਰਾਜਾਤਾਲ ਤਰਫੋਂ ਹੈਰੋਇਨ ਦੀ ਖੇਪ ਲੈ ਕੇ ਆ ਰਿਹਾ ਜਿਸ ‘ਤੇ ਪੁਲਿਸ ਪਾਰਟੀ ਨੇ ਅਟਾਰੀ ਰੇਲਵੇ ਸਟੇਸ਼ਨ ਦੇ ਫਾਟਕਾਂ ਲਾਗੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉਨਾਂ੍ਹ ਸਕੂਟਰੀ ਨੰਬਰ ਪੀਬੀ-09-ਆਰ-1966 ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਉਸ ਵਿਚੋਂ ਇਕ ਕਿੱਲੋ ਹੈਰੋਇਨ, ਅੱਠ ਹਜ਼ਾਰ ਰੁਪਏ ਡਰੱਗ ਮਨੀ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਉਨਾਂ੍ਹ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਜਸਬੀਰ ਸਿੰਘ ਪੱੁਤਰ ਜਗਗੇਵ ਸਿੰਘ ਵਾਸੀ ਪੰਡੋਰੀ ਥਾਣਾ ਲੋਪੋਕੇ ਹੋਈ। ਮੁਲਜਮ ਨੂੰ ਹਿਰਾਸਤ ਵਿਚ ਲੈਣ ਉਪਰੰਤ ਮਾਮਲਾ ਦਰਜ਼ ਕਿ ਤਫਤੀਸ਼ ਜਾਰੀ ਹੈ ਅਤੇ ਇਹ ਖੰਘਾਲਿਆ ਜਾ ਰਿਹਾ ਹੈ ਕਿ ਇਸ ਤਸਕਰ ਦੇ ਸਬੰਧ ਕਿਥੇ-ਕਿਥੇ ਹਨ।






