ਸਥਾਨਕ ਦੀਪ ਨਗਰ ਪਟਿਆਲਾ ਰੇਲਵੇ ਫਾਟਕ ਨੇੜੇ ਇਕ ਨੌਜਵਾਨ ਨੇ ਆਪਣੇ 3 ਸਾਲਾ ਪੁੱਤਰ ਸਮੇਤ ਰੇਲ ਗੱਡੀ ਦੇ ਇੰਜਣ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 3 ਸਾਲਾ ਪੁੱਤਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਸਹਾਰਾ ਹੈਲਪਲਾਈਨ ਟੀਮ ਦੇ ਮੈਂਬਰ ਰਜਿੰਦਰ ਕੁਮਾਰ ਨੇ ਜ਼ਖਮੀ 3 ਸਾਲਾ ਬੱਚੇ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਪਹੁੰਚਾਇਆ। ਜ਼ਖ਼ਮੀ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬੱਚੇ ਨੂੰ ਏਮਜ਼ ਹਸਪਤਾਲ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਏਮਜ਼ ਹਸਪਤਾਲ ਵਿਚ ਬੱਚੇ ਦੀ ਵੀ ਮੌਤ ਹੋ ਗਈ। ਸਹਾਰਾ ਟੀਮ ਨੇ ਥਾਣਾ ਜੀਆਰਪੀ ਸੂਚਨਾ ਦਿੱਤੀ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਸਹਾਰਾ ਟੀਮ ਰਜਿੰਦਰ ਕੁਮਾਰ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ।ਪਿਉ-ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕਿਉਂ ਕੀਤੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਜਿਸ ਦੀ ਪਛਾਣ ਮਨੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਦੀਪ ਸਿੰਘ ਨਗਰ ਵਜੋਂ ਹੋਈ ਹੈ।






