ਨਵਾਂਸ਼ਹਿਰ23 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ)
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਥਾਣਾ ਸਿਟੀ ਬੰਗਾ ਵਿਖੇ ਪਿਛਲੇ ਦਿਨੀ ਹੋਏ ਸੋਨੂੰ ਨਾਈ ਦੇ ਕਤਲ ਕੇਸ ਵਿੱਚ 1 ਮੁਲਾਜ਼ਮ ਲਵਪ੍ਰੀਤ ਕਲੇਰ ਉਰਫ ਕਲੇਰ ਨੂੰ ਕੀਤਾ ਗ੍ਰਿਫਤਾਰ ਮੁਲਾਜ਼ਮ ਪਾਸੋਂ ਇੱਕ ਪਿਸਟਲ ਬਰਾਮਦ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਪਿਛਲੇ ਦਿਨੀ ਥਾਣਾ ਸਿਟੀ ਬੰਗਾ ਦੇ ਏਰੀਏ ਵਿੱਚ ਗੁਰਦੀਪ ਕੁਮਾਰ ਉਰਫ ਸੋਨੂੰ ਦੇ ਕਤਲ ਕੇਸ ਵਿੱਚ ਲੋੜੀਂਦੇ ਦੋਸ਼ੀ ਲਵਪ੍ਰੀਤ ਕਲੇਰ ਉਰਫ ਕਲੇਰ ਨੂੰ ਇੱਕ ਪਿਸਟਲ ਸਮੇਤ ਇੱਕ ਕਾਰਤੂਸ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਡਾ. ਅਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14-10-2023 ਨੂੰ ਥਾਣਾ ਸਿਟੀ ਬੰਗਾ ਦੇ ਏਰੀਏ ਵਿੱਚ ਗੁਰਦੀਪ ਕੁਮਾਰ ਉਰਫ ਸੋਨੂੰ ਵਾਸੀ ਖਮਾਚੋ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਪਹਿਲਾਂ ਵੀ 3 ਮੁਲਾਜ਼ਮਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਮਿਤੀ 21 -12-2023 ਨੂੰ ਲਵਪ੍ਰੀਤ ਕਲੇਰ ਉਰਫ ਲਵ ਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡੰਕਸ਼ਨ ਵਾਰੰਟ ਤੇ ਲਿਆਂਦਾ ਗਿਆ, ਜਿਸਦੀ ਨਿਸ਼ਾਨਦੇਹੀ ਤੇ ਇਸ ਵਾਰਦਾਤ ਸਮੇਂ ਆਪਣੇ ਪਾਸ ਰੱਖਿਆ ਇੱਕ ਪਿਸਟਲ 32 ਬੋਰ ਸਮੇਤ ਇੱਕ ਕਾਰਤੂਸ ਬ੍ਰਾਮਦ ਕੀਤਾ ਗਿਆ। ਦੋਰਾਨੇ ਪੁੱਛਗਿੱਛ ਲਵਪ੍ਰੀਤ ਕਲੇਰ ਨੇ ਖੁਲਾਸਾ ਕੀਤਾ ਕਿ ਕਰਨਜੀਤ ਸਿੰਘ ਉਰਫ ਜੱਸਾ ਹੱਪੋਵਾਲ ਨੇ ਨਿੱਜੀ ਰੰਜਸ਼ ਦੇ ਚੱਲਦਿਆ ਸੋਨੂੰ ਨਾਈ ਦਾ ਕਤਲ ਕੀਤਾ ਸੀ।






