Vande Bharat Express in Jalandhar: ਰੇਲਵੇ ਵੱਲੋਂ 30 ਦਸੰਬਰ ਤੋਂ ਵੰਦੇ ਭਾਰਤ ਐਕਸਪ੍ਰੈਸ ਸੁਪਰ ਫਾਸਟ ਰੇਲ ਗੱਡੀ ਚਲਾਈ ਜਾ ਰਹੀ ਹੈ। ਇਸ ਦੇ ਸੰਚਾਲਨ ਨਾਲ ਜਲੰਧਰ ਤੋਂ ਨਵੀਂ ਦਿੱਲੀ ਤਕ ਦਾ 450 ਕਿਲੋਮੀਟਰ ਦਾ ਸਫ਼ਰ ਸਿਰਫ਼ ਚਾਰ ਘੰਟਿਆਂ ‘ਚ ਪੂਰਾ ਹੋ ਜਾਵੇਗਾ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲ ਰਹੀ ਹੈ ਤੇ ਜਲੰਧਰ ‘ਚ ਵੀ ਇਸ ਦਾ ਸਟਾਪੇਜ ਹੋਵੇਗਾ।
ਜਲੰਧਰ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ
ਇਸ ਨਾਲ ਜਲੰਧਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਇਹ ਉਨ੍ਹਾਂ ਦੀ ਲੰਬੇ ਸਮੇਂ ਤੋਂ ਮੰਗ ਵੀ ਸੀ। ਰੇਲਵੇ ਅਧਿਕਾਰੀ ਵੀ ਇਸ ਗੱਲ ਨੂੰ ਮੰਨ ਰਹੇ ਹਨ ਕਿ ਵੰਦੇ ਭਾਰਤ ਚਲਾਉਣ ਦੀਆਂ ਤਿਆਰੀਆਂ ਹਨ, ਪਰ ਸਮਾਂ ਸਾਰਣੀ ਬਾਰੇ ਕਿਸੇ ਵੀ ਤਰ੍ਹਾਂ ਸਪੱਸ਼ਟ ਨਹੀਂ ਕਰ ਰਹੇ ਹਨ ਪਰ ਇਸ ਸਬੰਧ ਵਿਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕੇ ਟਰੇਨ ਦੇ ਸਟਾਪੇਜ ਸਬੰਧੀ ਪੁਸ਼ਟੀ ਕਰ ਚੁੱਕੇ ਹਨ।
ਇਹ ਹੈ ਵੰਦੇ ਭਾਰਤ ਦੀ ਰੂਟ ਟਾਈਮਿੰਗ
ਇਸੇ ਤਰ੍ਹਾਂ ਵਾਪਸੀ ਦਿਸ਼ਾ ‘ਚ ਇਹੀ ਰੇਲ ਗੱਡੀ ਨਵੀਂ ਦਿੱਲੀ ਤੋਂ ਬਾਅਦ ਦੁਪਹਿਰ 3.15 ਵਜੇ ਚੱਲ ਕੇ ਸ਼ਾਮ 5.25 ਵਜੇ ਅੰਬਾਲਾ, ਸ਼ਾਮ 6.36 ਵਜੇ ਲੁਧਿਆਣਾ ਤੇ ਸ਼ਾਮ 7.26 ਵਜੇ ਜਲੰਧਰ ਪਹੁੰਚੇਗੀ। ਇਸ ਤੋਂ ਬਾਅਦ ਇਹ ਰਾਤ 8.35 ਵਜੇ ਅੰਮ੍ਰਿਤਸਰ ਪਹੁੰਚੇਗੀ।
ਕਟੜਾ ਲਈ ਚਲਾਈ ਗਈ ਵੰਦੇ ਭਾਰਤ ਦਾ ਜਲੰਧਰ ‘ਚ ਹੋਵੇਗਾ ਸਟਾਪੇਜ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਵੰਦੇ ਭਾਰਤ’ ਨਵੀਂ ਦਿੱਲੀ ਤੋਂ ਕਟੜਾ ਲਈ ਚਲਾਈ ਜਾ ਰਹੀ ਹੈ, ਇਸ ਦਾ ਜਲੰਧਰ ਕੈਂਟ ਸਟੇਸ਼ਨ ‘ਤੇ ਸਟਾਪੇਜ ਨਹੀਂ ਹੈ ਤੇ ਭਵਿੱਖ ‘ਚ ਇਸ ਨੂੰ ਜਲੰਧਰ ਕੈਂਟ ‘ਤੇ ਸਟਾਪੇਜ ਦੇਣ ਦੀ ਯੋਜਨਾ ਹੈ। ਇਸ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਸਟਾਪੇਜ ਦੀ ਮੰਗ ਕਰ ਚੁੱਕੇ ਸਨ।






