ਇਜ਼ਰਾਈਲ-ਹਮਾਸ ਜੰਗ ਦੇ ਫਿਲਹਾਲ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇਸ ਦੌਰਾਨ ਸੋਮਵਾਰ ਸਵੇਰੇ ਇਜ਼ਰਾਈਲ ‘ਤੇ ਕਰੀਬ 20 ਰਾਕੇਟ ਦਾਗੇ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਤੇਲ ਅਵੀਵ ਵਿੱਚਨਹੀਂ ਵੱਜਿਆ ਸਾਇਰਨ
ਹਮਾਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਸ ਦੇ ਅਲ-ਕਸਾਮ ਬ੍ਰਿਗੇਡ ਨੇ ਰਾਕੇਟ ਦਾਗੇ। ਹਮਾਸ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ, “ਵਰਤਮਾਨ ਵਿੱਚ, ਅਲ-ਕਸਾਮ ਬ੍ਰਿਗੇਡਜ਼ ਆਮ ਨਾਗਰਿਕਾਂ ਦੇ ਵਿਰੁੱਧ ਜ਼ਿਆਨੀ ਕਤਲੇਆਮ ਦੇ ਜਵਾਬ ਵਿੱਚ ਤੇਲ ਅਵੀਵ ਸ਼ਹਿਰ ਅਤੇ ਇਸਦੇ ਬਾਹਰੀ ਇਲਾਕਿਆਂ ਵਿੱਚ ‘ਐਮ 90’ ਰਾਕੇਟਾਂ ਨਾਲ ਬੰਬਾਰੀ ਕਰ ਰਹੀ ਹੈ।” ਗਾਜ਼ਾ ਸਰਹੱਦੀ ਖੇਤਰ ਅਤੇ ਬੈਟ ਯਾਮ ਅਤੇ ਹੋਲੋਨ ਸਮੇਤ ਮੱਧ ਇਜ਼ਰਾਈਲ ਵਿੱਚ ਰਾਕੇਟ ਅਲਾਰਮ ਵੱਜੇ। ਹਾਲਾਂਕਿ ਇਸ ਹਮਲੇ ਨੂੰ ਲੈ ਕੇ ਤੇਲ ਅਵੀਵ ‘ਚ ਸਾਇਰਨ ਨਹੀਂ ਵਜਾਇਆ ਗਿਆ।
ਇਜ਼ਰਾਈਲ-ਹਮਾਸ ਯੁੱਧ ਤੋਂ ਲੱਖਾਂ ਲੋਕ ਪ੍ਰਭਾਵਿਤ
ਦਰਅਸਲ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ‘ਚ ਘੁਸਪੈਠ ਕਰਕੇ ਗੋਲੀਬਾਰੀ ਕੀਤੀ ਸੀ ਅਤੇ ਹਮਾਸ ਦੇ ਅੱਤਵਾਦੀਆਂ ਨੇ ਆਪਣੇ ਨਾਲ 200 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਦੌਰਾਨ ਤਕਰੀਬਨ 1200 ਇਜ਼ਰਾਈਲੀ ਮਾਰੇ ਗਏ ਸਨ। ਜਵਾਬੀ ਕਾਰਵਾਈ ਵਿੱਚ, ਇਜ਼ਰਾਈਲ ਨੇ 27 ਅਕਤੂਬਰ ਨੂੰ ਗਾਜ਼ਾ ਦੇ ਅੰਦਰ ਜ਼ਮੀਨੀ ਹਮਲਾ ਕੀਤਾ।
ਇਸ ਤੋਂ ਬਾਅਦ ਹੁਣ ਤੱਕ ਲਗਪਗ 21,822 ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਇਸ ਦੇ ਨਾਲ ਹੀ 56,451 ਤੋਂ ਵੱਧ ਫਲਸਤੀਨੀ ਜ਼ਖਮੀ ਹੋਏ ਹਨ।





