ਬੀਤੀ ਸ਼ਾਮ ਮੁੰਡੀ ਗੋਬਿੰਦਗੜ੍ਹ ਦੇ ਪਿੰਡ ਅੰਬੇ ਮਾਜਰੇ ਦੇ ਬਿਜਲੀ ਗਰਿੱਡ ‘ਚ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਰਾਹੀਂ ਡਿਊਟੀ ਕਰ ਰਹੇ ਰਿਟਾਇਰ ਫੌਜੀ ਸੁਖਦੇਵ ਸਿੰਘ ਉਮਰ 40 ਸਾਲ ਪੁੱਤਰ ਕਾਕਾ ਸਿੰਘ ਵਾਸੀ ਸਲੌਦੀ ਜੀਟੀ ਰੋਡ ਪਿੰਡ ਅੰਬੇ ਮਾਜਰਾ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਐਤਵਾਰ ਸ਼ਾਮੀ ਪਿੰਡ ਸਿੰਘਾਂ ਦੀ ਸਲੌਦੀ ਵਿਖੇ ਰਿਟਾਇਰ ਫੌਜ ਦੇ ਜਵਾਨ ਮਿ੍ਤਕ ਸੁਖਦੇਵ ਸਿੰਘ ਨੂੰ ਭਾਰਤੀ ਫੌਜ ਦੇ ਯੂਨਿਟ 48 ਦੇ ਜਵਾਨ ਨਾਇਬ ਸੂਬੇਦਾਰ ਅਰੁਣ ਕੁਮਾਰ ਦੀ ਅਗਵਾਈ ‘ਚ ਆਪਣੇ ਸਾਥੀ ਜਵਾਨ ਸੁਖਦੇਵ ਸਿੰਘ ਨੂੰ ਅੰਤਿਮ ਵਿਦਾਇਗੀ ਦੇ ਫੁੱਲ ਭੇਟ ਕਰ ਕੇ ਆਖ਼ਰੀ ਸਲੂਟ ਮਾਰਿਆ। ਮਿ੍ਤਕ ਸੁਖਦੇਵ ਸਿੰਘ ਆਪਣੇ ਪਿੱਛੇ ਪਤਨੀ ਦੋ ਪੁੱਤਰ 14 ਸਾਲ ਤੇ 09 ਸਾਲ ਤੇ ਬਜ਼ੁਰਗ ਮਾਤਾ-ਪਿਤਾ ਛੱਡ ਗਏ ਹਨ। ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਮਿ੍ਤਕ ਜਵਾਨ ਸੁਖਦੇਵ ਸਿੰਘ ਦੇ ਵੱਡੇ ਭਰਾ ਪਰਮਜੀਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।






