ਗੂਗਲ ਨੇ ਆਪਣੀ ਹਾਰਡਵੇਅਰ, ਵਾਇਸ ਅਸਿਸਟੈਂਟ ਤੇ ਇੰਜੀਨੀਰਿੰਗ ਟੀਮ ਵਿਚ ਕੰਮ ਕਰਨ ਵਾਲੇ ਸੈਂਕੜੇ ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਕੰਪਨੀ ਨੇ ਲਾਗਤ ਵਿਚ ਕਮੀ ਲਿਆਉਣ ਵਾਲੇ ਕਦਮਾਂ ਤਹਿਤ ਇਹ ਕਾਰਵਾਈ ਕੀਤੀ ਹੈ। ਕੰਪਨੀ ਨੇ ਬਿਆਨ ਵਿਚ ਕਿਹਾ ਹੈ ਕਿ ਕੁਝ ਟੀਮਾਂ ਵਿਚ ਇਹੋ-ਜਿਹੀ ਤਬਦੀਲੀ ਕਰ ਰਹੇ ਹਾਂ। ਇਸ ਵਿਚ ਆਲਮੀ ਪੱਧਰ ’ਤੇ ਕਮੀ ਲਿਆਉਣ ਲਈ 12 ਹਜ਼ਾਰ ਜਾਂ ਛੇ ਫ਼ੀਸਦ ਨੌਕਰੀਆਂ ਵਿਚ ਕਟੌਤੀ ਦੀ ਗੱਲ ਕਹੀ ਸੀ।
ਦੂਜੇ ਪਾਸੇ ਮੈਟਾ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨਾਲ ਜੁੜੇ ਟੈਕਨੀਕਲ ਪ੍ਰੋਗਰਾਮ ਮੈਨੇਜਰਾਂ ਦੀ ਛਾਂਟੀ ਕੀਤੀ ਹੈ। ਇਕ ਇੰਟਰਨੈੱਟ ਮੀਡੀਆ ਪੋਸਟ ਦੇ ਦਾਅਵੇ ਮੁਤਾਬਕ ਇਸ ਛਾਂਟੀ ਨਾਲ ਕਰੀਬ 60 ਮੁਲਾਜ਼ਮ ਪ੍ਰਭਾਵਤ ਹੋਏ ਹਨ। ਉਥੇ ਮੋਬਾਈਲ ਇਸ਼ਤਿਹਾਰਬਾਜ਼ੀ ਨਾਲ ਸਬੰਧਤ ਕਾਰੋਬਾਰ ਕਰਨ ਵਾਲੀ ਕੰਪਨੀ ਇਨਮੋਬੀ ਆਲਮੀ ਪੱਧਰ ’ਤੇ 125 ਮੁਲਾਜ਼ਮਾਂ ਦੀ ਛਾਂਟੀ ਦੀ ਯੋਜਨਾ ਬਣਾ ਰਹੀ ਹੈ। ਇਸ ਸਮੇਂ ਕੰਪਨੀ ਵਿਚ ਕਰੀਬ 2500 ਮੁਲਾਜ਼ਮ ਕੰਮ ਕਰਦੇ ਹਨ।






