ਐਕਸਿਸ ਬੈਂਕ ਦੀ ਬ੍ਾਂਚ ਠੱਠੀਆਂ ਮਹੰਤਾ ਦੇ ਇਕ ਕਰਮਚਾਰੀ ਵੱਲੋਂ ਬੈਂਕ ਦੇ ਗਾਹਕ ਨੂੰ ਕਥਿਤ ਤੌਰ ‘ਤੇ ਧੋਖੇ |’ਚ ਰੱਖਦਿਆਂ 5 ਲੱਖ ਦੀ ਬਜਾਏ 25 ਲੱਖ ਦੀ ਪਾਲਿਸੀ ਜੜ ਦਿੱਤੀ। ਪੀੜਤ ਕੋਈ ਹੋਰ ਨਹੀਂ ਬਲਕਿ ਠੱਠੀਆਂ ਮਹੰਤਾਂ ਦੇ ਨੇੜਲੇ ਪਿੰਡ ਸਰਹਾਲੀ ਕਲਾਂ ਦਾ ਸਰਪੰਚ ਅਮੋਲਕਜੀਤ ਸਿੰਘ ਸੰਧੂ ਹੈ। ਉਕਤ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਅਮੋਲਕਜੀਤ ਸਿੰਘ ਨੇ ਦੱਸਿਆ ਕਿ ਐਕਸਿਸ ਬੈਂਕ ਬ੍ਾਂਚ ਠੱਠੀਆਂ ਮਹੰਤਾਂ ਦੇ ਕਰਮਚਾਰੀ ਉਨ੍ਹਾਂ ਦੇ ਘਰ ਆਏ ਅਤੇ ਪਾਲਿਸੀ ਕਰਵਾਉਣ ਸਬੰਧੀ ਕਹਿਣ ਲੱਗੇ।
ਬ੍ਾਂਚ ਮੈਨੇਜਰ ਸੌਰਵ ਬੇਦੀ ਨੇ ਉਨਾਂ੍ਹ ਨੂੰ ਪੰਜ ਸਾਲ ਦੀ ਪਾਲਿਸੀ ਬਾਰੇ ਜਾਣੂ ਕਰਵਾਇਆ, ਜਿਸ ‘ਚ ਇਕ ਲੱਖ ਰੁਪਏ ਪੰਜ ਸਾਲ ਬੈਂਕ ਨੂੰ ਦੇਣੇ ਸਨ। ਕਰਮਚਾਰੀਆਂ ਨੇ ਆਪਣੀਆਂ ਹੋਰ ਗੱਲਾਂ ‘ਚ ਉਲਝਾ ਕੇ ਉਨ੍ਹਾਂ ਨੂੰ ਪਾਲਿਸੀ ਕਰਵਾਉਣ ਲਈ ਰਾਜ਼ੀ ਕਰ ਲਿਆ। ਪਾਲਿਸੀ ਹੋਣ ਤੋਂ ਇਕ ਸਾਲ ਬਾਅਦ ਹੁਣ ਜਦੋਂ ਦੂਜੇ ਸਾਲ ਦੀ ਕਿਸ਼ਤ ਦਾ ਸਮਾਂ ਆਇਆ ਤਾਂ ਬੈਂਕ ਵੱਲੋਂ ਫਿਰ ਪੰਜ ਲੱਖ ਰਕਮ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ 25 ਲੱਖ ਦੀ ਪਾਲਿਸੀ ਜੜ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਤੇ ਹੋਏ ਪੰਜ ਲੱਖ ਰੁਪਏ ਵੀ ਛੇ ਸਾਲ ਲਈ ਬਲਾਕ ਹੋ ਗਏ ਹਨ। ਇਸ ਸਬੰਧੀ ਉਨ੍ਹਾਂ ਬੈਂਕ ਨੂੰ ਇਤਲਾਹ ਕੀਤੀ ਤਾਂ ਬੈਂਕ ਵੱਲੋਂ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਗਿਆ। ਜਦੋਂਕਿ ਇਹ ਵੀ ਪਤਾ ਲੱਗਾ ਹੈ ਕਿ ਜਿਸ ਮੈਨੇਜਰ ਨੇ ਇਹ ਪਾਲਿਸੀ ਕੀਤੀ ਸੀ, ਉਹ ਬੈਂਕ ਨੂੰ ਅਸਤੀਫ਼ਾ ਦੇ ਚੁੱਕਾ ਹੈ।
ਮੈਂ ਨਹੀਂ ਮੇਰੇ ਦੋਸਤਾਂ ਨੇ ਕੀਤੀ ਹੈ ਪਾਲਿਸੀ : ਸਾਬਕਾ ਮੈਨੇਜਰ ਸੌਰਵ ਬੇਦੀ
ਐਕਸਿਸ ਬੈਂਕ ਦੇ ਸਾਬਕਾ ਮੈਨੇਜਰ ਸੌਰਵ ਬੇਦੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਇਹ ਪਾਲਿਸੀ ਉਨ੍ਹਾਂ ਦੇ ਸਾਥੀਆਂ ਨੇ ਕੀਤੀ ਹੈ ਨਾ ਕਿ ਉਨ੍ਹਾਂ ਆਪ। ਆਪਣੇ ਹੋਰ ਸਾਥੀ ਦਾ ਨੰਬਰ ਦੇ ਕੇ ਉਨ੍ਹਾਂ ਕਿਹਾ ਕਿ ਇਸ ਨਾਲ ਗੱਲ ਕਰ ਲਵੋ ਮੈਂ ਐਕਸਿਸ ਬੈਂਕ ਛੱਡ ਦਿੱਤਾ ਹੈ। ਜਦੋਂਕਿ ਉਨ੍ਹਾਂ ਦੇ ਦੂਜੇ ਕਰਮਚਾਰੀ ਨੇ ਕਿਹਾ ਕਿ ਉਹ ਬੈਂਕ ਦੇ ਗਾਹਕ ਨਾਲ ਮਿਲਕੇ ਮਾਮਲਾ ਸੁਲਝਾ ਲੈਣਗੇ, ਇਸ ਬਾਰੇ ਮੀਡੀਆ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ।
ਜੇਕਰ ਗ਼ਲਤ ਕਾਰਵਾਈ ਹੋਈ ਹੈ ਤਾਂ ਸਖ਼ਤ ਕਾਰਵਾਈ ਹੋਵੇਗੀ – ਸੁਪਰੀਤ ਭਾਟੀਆ
ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਬੈਂਕ ਦੇ ਕਲੱਸਟਰ ਹੈੱਡ ਸੁਪਰੀਤ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੈਂਕ ਕਰਮਚਾਰੀ ਸੌਰਵ ਬੇਦੀ ਬੈਂਕ ਛੱਡ ਚੁੱਕਾ ਹੈ। ਪਰ ਫਿਰ ਵੀ ਜੇਕਰ ਬੈਂਕ ਦੇ ਸਾਬਕਾ ਮੈਨੇਜਰ ਨੇ ਗਾਹਕ ਨਾਲ ਕੋਈ ਗ਼ਲਤ ਪਾਲਿਸੀ ਕੀਤੀ ਹੈ ਤਾਂ ਉਸ ‘ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ‘ਚ ਕੋਈ ਵੀ ਿਢੱਲ ਨਹੀਂ ਹੋਵੇਗੀ ਤੇ ਗਾਹਕ ਦੀ ਸੰਤੁਸ਼ਟੀ ਵੀ ਕਰਵਾਈ ਜਾਵੇਗੀ।






