ਸਥਾਨਕ ਪੁਲਿਸ ਵੱਲੋਂ ਸਰਕਾਰੀ ਜਗ੍ਹਾ ‘ਤੇ ਡੋਡੇ ਲਾਉਣ ਦੇ ਦੋਸ਼ ‘ਚ ਲਾਲੀ ਵਾਸੀ ਪੇ੍ਮ ਨਗਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ਉਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਲਾਲੀ ਵਾਸੀ ਪੇ੍ਮ ਨਗਰ, ਦੁਸਹਿਰਾ ਮੈਦਾਨ ਦੇ ਪਿੱਛੇ ਵਕਫ਼ ਬੋਰਡ ਦੀ ਜਗ੍ਹਾ ‘ਤੇ ਕੁੱਲੀ ਬਣਾਈ ਹੋਈ ਹੈ, ਜਿਸ ਨੇ ਉੱਥੇ ਨਾਲ ਹੀ ਕਿਆਰੀਆਂ ਬਣਾ ਕੇ ਉਸ ‘ਚ ਡੋਡਿਆਂ ਦੇ ਬੂਟੇ ਲਾਏ ਹੋਏ ਹਨ। ਇਨ੍ਹਾਂ ਬੂਟਿਆਂ ਤੋਂ ਭੁੱਕੀ, ਚੂਰਾ ਪੋਸਤ ਤੇ ਅਫ਼ੀਮ ਤਿਆਰ ਹੁੰਦੀ ਹੈ, ਜਿਸ ਕੋਲ ਕੋਈ ਲਾਇਸੈਂਸ ਵੀ ਨਹੀਂ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਜਾ ਕੇ ਲਾਲੀ ਨੂੰ ਗਿ੍ਫ਼ਤਾਰ ਕਰ ਲਿਆ ਤੇ ਇਸ ਵਕਫ਼ ਬੋਰਡ ਦੀ ਜਗ੍ਹਾ ‘ਤੇ ਜੋ ਡੋਡਿਆਂ ਦੇ ਬੂਟੇ ਲਾਏ ਸਨ, ਉਹ ਵੀ ਕਬਜ਼ੇ ‘ਚ ਕਰ ਲਏ।






