ਸੀਨੀਅਰ ਪੁਲਿਸ ਕਪਤਾਨ ਅੰਮਿ੍ਤਸਰ ਦਿਹਾਤੀ ਵੱਲੋਂ ਸਮੁੱਚੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਪੁਲਿਸ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ 16-1-2024 ਨੂੰ ਥਾਣਾ ਤਰਸਿੱਕਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦ ਥਾਣਾ ਤਰਸਿੱਕਾ ਦੀ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਨਾਜਾਇਜ਼ ਸ਼ਰਾਬ ਨਾਲ ਸਬੰਧਿਤ ਵੱਖ-ਵੱਖ ਮੁੱਕਦਮਿਆਂ ‘ਚ ਅਦਾਲਤ ਬਾਬਾ ਬਕਾਲਾ ਸਾਹਿਬ ਵੱਲੋਂ ਪੀਓ ਕਰਾਰ ਦਿੱਤੇ ਗਏ ਬਲਦੇਵ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਸਰਜਾ ਥਾਣਾ ਤਰਸਿੱਕਾ ਜ਼ਿਲ੍ਹਾ ਅੰਮਿ੍ਤਸਰ, ਜਸਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੁੱਛਲ਼ ਥਾਣਾ ਤਰਸਿੱਕਾ ਜ਼ਿਲ੍ਹਾ ਅੰਮਿ੍ਤਸਰ ਤੇ ਲਾਡੀ ਪੁੱਤਰ ਤਰਲੋਕ ਸਿੰਘ ਵਾਸੀ ਪੁਰਾਣਾ ਤਨੇਲ ਥਾਣਾ ਮੱਤੇਵਾਲ ਜ਼ਿਲ੍ਹਾ ਅੰਮਿ੍ਤਸਰ ਨੂੰ ਕਾਬੂ ਕਰ ਕੇ ਗਿ੍ਫ਼ਤਾਰ ਕੀਤਾ ਗਿਆ।
ਥਾਣਾ ਤਰਸਿਕਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਮੇਂ ਐੱਸਐੱਚਓ ਅਵਤਾਰ ਸਿੰਘ ਥਾਣਾ ਤਰਸਿੱਕਾ, ਐੱਸਆਈ ਬਘੇਲ ਸਿੰਘ, ਹਰਬੰਸ ਸਿੰਘ, ਸੰਜੀਵ ਕੁਮਾਰ, ਨਿਰਮਲ ਸਿੰਘ, ਐੱਚਸੀ ਜਤਿੰਦਰ ਸਿੰਘ, ਨਵਜੋਤ ਕੌਰ, ਹਰਵਿੰਦਰ ਸਿੰਘ ਮੌਜੂਦ ਸਨ।






