ਜਲੰਧਰ ਕਮਿਸ਼ਨਰੇਟ ਪੁਲਿਸ ਦੀ ਰਾਮਾ ਮੰਡੀ ਥਾਣਾ ਪੁਲਿਸ ਨੇ ਸੇਵਾ ਕੇਂਦਰਾਂ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਕੇ ਉਸ ਕੋਲੋਂ ਵੱਡੀ ਮਾਤਰਾ ‘ਚ ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਚੋਰੀਸ਼ੁਦਾ ਸਾਮਾਨ ਖ਼ਰੀਦਣ ਵਾਲੇ ਦੋ ਦੁਕਾਨਦਾਰਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਜਾਣਕਾਰੀ ਦਿੱਤੀ ਕਿ 16 ਦਸੰਬਰ 2023 ਨੂੰ ਲੱਧੇਵਾਲੀ ਤੇ ਿਢੱਲਵਾਂ ਵਿਖੇ ਸਥਿਤ ਸੇਵਾ ਕੇਂਦਰਾਂ ‘ਚ ਦੋ ਚੋਰੀਆਂ ਹੋਈਆਂ ਸਨ। ਚੋਰਾਂ ਨੇ ਇਨ੍ਹਾਂ ਸੇਵਾ ਕੇਂਦਰਾਂ ‘ਚੋਂ ਕੰਪਿਊਟਰ ਮਾਨੀਟਰ, ਪਿੰ੍ਟਰ, ਐੱਨਵੀਆਰ ਮਸ਼ੀਨਾਂ, ਬੈਟਰੀਆਂ ਤੇ ਹੋਰ ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਦੋ ਐੱਫਆਈਆਰਜ਼ ਥਾਣਾ ਰਾਮਾ ਮੰਡੀ ‘ਚ ਦਰਜ ਕੀਤੀਆਂ ਸਨ। ਉਨਾਂ੍ਹ ਕਿਹਾ ਕਿ ਕਮਿਸ਼ਨਰੇਟ ਪੁਲਿਸ ਨੇ ਪੇਸ਼ੇਵਰ, ਤਕਨੀਕੀ ਤੇ ਵਿਗਿਆਨਕ ਸੂਝ-ਬੂਝ ਰਾਹੀਂ ਮਾਮਲੇ ਦੀ ਜਾਂਚ ਕੀਤੀ। ਉਨਾਂ੍ਹ ਦੱਸਿਆ ਕਿ ਸੁਰਾਗਾਂ ਦੇ ਆਧਾਰ ‘ਤੇ ਪਤਾ ਲੱਗਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਅਮਿਤ ਮਰਵਾਹਾ ਵਾਸੀ ਮੋਤੀ ਨਗਰ ਜਲੰਧਰ ਨੇ ਅੰਜਾਮ ਦਿੱਤਾ ਹੈ। ਮਰਵਾਹਾ ਇਹ ਚੋਰੀ ਦਾ ਸਾਮਾਨ ਈਸ਼ਵਰ ਦੱਤ ਵਾਸੀ ਆਨੰਦ ਨਗਰ ਜਲੰਧਰ ਜੋ ਕਿ ਸ਼ਹਿਰ ‘ਚ ਦੁਕਾਨ ਚਲਾਉਂਦਾ ਹੈ, ਨੂੰ ਵੇਚਦਾ ਸੀ। ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਅਨੁਸਾਰ ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਹੈ ਕਿ ਦੋਵਾਂ ਦੀ ਮਦਦ ਇੰਦਰੇਸ਼ ਮੱਕੜ ਉਰਫ ਸੋਨੂੰ ਵਾਸੀ ਸਿਲਵਰ ਰੈਜੀਡੈਂਸੀ ਅਪਾਰਟਮੈਂਟ ਵਡਾਲਾ ਚੌਕ ਜਲੰਧਰ ਨੇ ਕੀਤੀ ਸੀ। ਤਿੰਨੋਂ ਮੁਲਜ਼ਮਾਂ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਤੇ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਨਾਂ੍ਹ ਤਿੰਨਾਂ ਨੇ ਜ਼ਿਲ੍ਹੇ ਦੇ 18 ਸੇਵਾ ਕੇਂਦਰਾਂ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਚੋਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਗਿਰੋਹ ਦੇ ਹੋਰ ਸਾਥੀਆਂ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਕੇ ਜੇਲ੍ਹ ਡੱਕਿਆ ਜਾਵੇਗਾ। ਉਨਾਂ੍ਹ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਉਨਾਂ੍ਹ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
-ਮੁਲਜ਼ਮਾਂ ਵੱਲੋਂ ਇਨਾਂ੍ਹ ਥਾਵਾਂ ਨੂੰ ਬਣਾਇਆ ਗਿਆ ਨਿਸ਼ਾਨਾ
ਉਨਾਂ੍ਹ ਦੱਸਿਆ ਕਿ ਇਨਾਂ੍ਹ ਚੋਰੀਆਂ ‘ਚ ਗੁਰੂ ਅਮਰਦਾਸ ਕਾਲੋਨੀ, ਸੇਵਾ ਕੇਂਦਰ ਅਲਵਲਪੁਰ, ਕਰਤਾਰਪੁਰ, ਿਢੱਲਵਾਂ ਤੇ ਲੱਧੇਵਾਲੀ, ਜਮਸ਼ੇਰ ਖ਼ਾਸ, ਜੰਡਿਆਲਾ ਤੇ ਨੂਰਮਹਿਲ, ਬੜਾ ਪਿੰਡ ਗੁਰਾਇਆ, ਸ਼ਾਹਕੋਟ, ਨਕੋਦਰ ਤੇ ਖੁਰਮਪੁਰ, ਭੋਗਪੁਰ, ਹਸਪਤਾਲ ਦੇ ਸਾਹਮਣੇ, ਆਦਮਪੁਰ, ਵਰਿਆਣਾ, ਜੰਡੂ ਸਿੰਘਾ ਤੇ ਖੁਰਲਾ ਕਿੰਗਰਾ ਸ਼ਾਮਲ ਹਨ। ਉਨਾਂ੍ਹ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ 11 ਪਿੰ੍ਟਰ, ਚਾਰ ਐੱਲਈਡੀ, ਤਿੰਨ ਕਲਰ ਪਿੰ੍ਟਰਜ਼, ਇਕ ਸਕੈਨਰ, 19 ਡੈਸਕਟਾਪ, ਤਿੰਨ ਕੀ-ਬੋਰਡ, ਹੋਰ ਸਾਮਾਨ, ਇਕ ਪੰਪ, ਇਕ ਟੂਲ ਕਿੱਟ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਇਨਾਂ੍ਹ ਕੋਲੋਂ ਹੋਰ ਸਾਮਾਨ ਬਰਾਮਦ ਕਰਨ ਲਈ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।






