ਸੱਤ ਮਹੀਨੇ ਪਹਿਲਾਂ ਕੈਨੇਡਾ ਵਰਕ ਪਰਮਿਟ ‘ਤੇ ਗਏ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ 27 ਸਾਲਾਂ ਨੌਜਵਾਨ ਗੁਰਜੰਟ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਗੁਰਜੰਟ ਸਿੰਘ ਦੀ ਮੌਤ ਹੋ ਜਾਣ ਦੀ ਖ਼ਬਰ ਪਰਿਵਾਰ ਤੇ ਪਿੰਡ ‘ਚ ਪਤਾ ਲੱਗਣ ਤੋਂ ਬਾਅਦ ਹਰ ਪਾਸੇ ਸੋਗਮਈ ਮਾਹੌਲ ਹੈ ਤੇ ਇਲਾਕੇ ਦੇ ਲੋਕ ਅਤੇ ਰਿਸ਼ਤੇਦਾਰ ਨੌਜਵਾਨ ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਮਿ੍ਤਕ ਨੌਜਵਾਨ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਬੇਹੱਦ ਸਾਊ ਸੁਭਾਅ ਦਾ ਮਾਲਕ ਸੀ, ਜੋ ਕਿ ਕੁਝ ਸਾਲ ਪਹਿਲਾਂ ਕੰਮਕਾਜ ਲਈ ਸਿੰਘਾਪੁਰ ਗਿਆ ਸੀ ਤੇ ਉਸ ਤੋਂ ਬਾਅਦ ਕਰੀਬ ਸੱਤ ਮਹੀਨੇ ਪਹਿਲਾਂ ਉਹ ਸਿੰਘਾਪੁਰ ਤੋਂ ਵਰਕ ਪਰਮਿਟ ‘ਤੇ ਕੈਨੇਡਾ ਚਲਾ ਗਿਆ ਸੀ। ਉਨਾਂ੍ਹ ਦੱਸਿਆ ਕਿ ਬੀਤੇ ਦਿਨੀਂ ਗੁਰਜੰਟ ਸਿੰਘ ਆਪਣੇ ਦੋ ਸਾਥੀਆਂ ਨਾਲ ਕਿਸੇ ਕੰਮ ਲਈ ਗਿਆ ਸੀ ਕਿ ਇਸ ਦੌਰਾਨ ਵਾਪਰੇ ਸੜਕ ਹਾਦਸੇ ਦੌਰਾਨ ਗੁਰਜੰਟ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮਿ੍ਤਕ ਦੇਹ ਨੂੰ ਪੰਜਾਬ ਲਿਆਉਣ ਦੇ ਲਈ ਉਪਰਾਲਾ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
ਗੱਲਬਾਤ ਦੌਰਾਨ ਸਮਾਜ ਸੇਵੀ ਬੱਲ ਬੁਤਾਲੇ ਵਾਲਾ ਨੇ ਦੱਸਿਆ ਨੌਜਵਾਨ ਗੁਰਜੰਟ ਸਿੰਘ ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਆਰਥਿਕ ਮਦਦ ਇਕੱਠੀ ਕੀਤੀ ਜਾ ਰਹੀ ਹੈ। ਜਿਸ ਲਈ ਕੈਨੇਡਾ ‘ਚ ਮਿ੍ਤਕ ਗੁਰਜੰਟ ਸਿੰਘ ਦੇ ਚਚੇਰੇ ਭਰਾ ਨਿਰਮਲ ਸਿੰਘ ਵੱਲੋਂ ਮਿ੍ਤਕ ਦੇਹ ਨੂੰ ਭਾਰਤ ਭੇਜ ਲਈ ਸੋਸ਼ਲ ਮੀਡੀਆ ‘ਤੇ ਮਦਦ ਲੈਅ ਕੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਨਾਂ੍ਹ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦਿਆ ਕਿਹਾ ਕਿ ਕੋਸ਼ਿਸ਼ ਹੈ ਕਿ ਗੁਰਜੰਟ ਸਿੰਘ ਦੀ ਮਿ੍ਤਕ ਦੇਹ ਜਲਦ ਭਾਰਤ ਆ ਜਾਵੇ, ਪਰ ਇਸ ਦੌਰਾਨ ਪਰਿਵਾਰ ਦੀ ਮੰਗ ਅਨੁਸਾਰ ਦਿੱਲੀ ਏਅਰਪੋਰਟ ਦੀ ਬਜਾਏ ਉਸ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇੰਟਰਨੈਸ਼ਨਲ ਏਅਰਪੋਰਟ ਅੰਮਿ੍ਤਸਰ ਆਉਣ ਦਿੱਤਾ ਜਾਵੇ ਅਤੇ ਇਸ ਦੌਰਾਨ ਕਿਸੇ ਤਰ੍ਹਾ ਦੀ ਕਾਗਜੀ ਕਾਰਵਾਈ ਨੂੰ ਿਢੱਲਾ ਨਾ ਪਾਇਆ ਜਾਵੇ ਤਾਂ ਜੌ ਪਰਿਵਾਰ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਸਮੇਂ ਸਿਰ ਨਿਭਾਅ ਸਕੇ।





