ਡੇਰਾਬੱਸੀ : ਪੁਲਿਸ ਨੇ ਚੋਰੀ ਦੀਆਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਚੋਰਾਂ ਕੋਲੋਂ ਚੋਰੀ ਕੀਤਾ ਐਕਟਿਵਾ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੋਰਾਂ ਦੀ ਪਛਾਣ 25 ਸਾਲਾਂ ਸੰਜੀਵ ਵੈਦ ਵਾਸੀ ਚੰਡੀਗੜ੍ਹ ਤੇ 40 ਸਾਲਾਂ ਰਾਜਨ ਚੌਧਰੀ ਵਾਸੀ ਡੇਰਾਬੱਸੀ ਦੇ ਰੂਪ ‘ਚ ਹੋਈ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀ ਡਾ. ਦਰਪਣ ਆਹਲੂਵਾਲਿਆ ਨੇ ਦੱਸਿਆ ਕਿ ਕਾਬੂ ਕੀਤੇ ਚੋਰਾਂ ਨੇ ਗੋਵਿੰਦ ਵਿਹਾਰ ਵਿੱਚੋ ਐਕਟਿਵਾ ਅਤੇ ਬਾਲਾ ਜੀ ਕਾਲੋਨੀ ‘ਚੋਂ ਜੇਨ ਗੱਡੀ ਚੋਰੀ ਕੀਤੀ ਸੀ। ਇਸ ਤੋਂ ਇਲਾਵਾ ਇਨਾਂ੍ਹ ਨੇ ਕਈ ਥਾਵਾਂ ਤੋਂ ਲੋਹਾ ਅਤੇ ਹੋਰ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ । ਇਨ੍ਹਾਂ ‘ਚੋਂ ਸੰਜੀਵ ਕੁਮਾਰ ਅਪਰਾਧਿਕ ਹਿਸਟਰੀ ਵਾਲਾ ਵਿਅਕਤੀ ਹੈ, ਜਿਸ ਖ਼ਿਲਾਫ਼ ਪਹਿਲਾ ਵੀ ਵੱਖ-ਵੱਖ ਥਾਵਾਂ ‘ਤੇ ਕਈ ਮਾਮਲੇ ਦਰਜ ਹਨ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚੋਰਾਂ ਤੋ ਚੋਰੀ ਦਾ ਸਮਾਨ ਖਰੀਦਣ ਵਾਲਾ ਕਬਾੜੀ ਵੀ ਕਾਬੂ ਕੀਤਾ ਹੈ ਜਿਸਦੀ ਪਛਾਣ 50 ਸਾਲਾਂ ਅਨਿਰੁਧ ਵਾਸੀ ਜ਼ੀਰਕਪੁਰ ਦੇ ਰੂਪ ‘ਚ ਹੋਈ ਹੈ।






