ਜਿਲਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਪੁਲਿਸ ਨੇ ਖੇਤਾਂ ਵਿੱਚ ਡਿੱਗਾ ਹੋਇਆ ਡਰੋਨ ਅਤੇ ਪੰਜ ਪੈਕਟ ਹੈਰੋਇਨ ਦੇ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ ਦੀ ਹਨੇਰੇ ਵਿੱਚ ਪਿੰਡ ਦੇ ਲੋਕਾਂ ਨੇ ਅਸਮਾਨ ਵਿੱਚ ਡਰੋਨ ਦੀ ਘੂਕਰ ਅਤੇ ਉਸ ਦੇ ਡਿੱਗਣ ਦੀ ਆਵਾਜ਼ ਸੁਣੀ। ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਤ ਹੀ ਐਸਐਚਓ ਥਾਣਾ ਲੋਪੋਕੇ ਯਾਦਵਿੰਦਰ ਸਿੰਘ ਪੁਲਿਸ ਚੌਂਕੀ ਕੱਕੜ ਦੇ ਇੰਚਾਰਜ ਗੁਰਮੇਲ ਸਿੰਘ ਪੁਲਿਸ ਫੋਰਸ ਸਮੇਤ ਪਹੁੰਚ ਗਏ ਅਤੇ ਘਟਨਾ ਸਥਾਨ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ ਦਿਨੇ ਚਲਾਏ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੂੰ ਪੰਜ ਪੈਕਟ ਹੀਰੋਇਨ ਦੇ ਬਰਾਮਦ ਹੋਏ । ਇਸ ਸਬੰਧੀ ਅਧਿਕਾਰਤ ਤੌਰ ਤੇ ਪੁਸ਼ਟੀ ਅਤੇ ਹੋਰ ਵੇਰਵਿਆਂ ਦਾ ਇੰਤਜ਼ਾਰ ਹਾਲੇ ਬਾਕੀ ਹੈ।






