ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਅੱਠਵੀਂ ਤੇ ਦਸਵੀਂ ਜਮਾਤ ਸੈਸ਼ਨ 2022-2023 ਦੌਰਾਨ ਮੈਰਿਟ ਸੂਚੀ ਵਿਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੋ੍ਗਰਾਮ ਦੀ ਪ੍ਰਧਾਨਗੀ ਰਾਜਪਾਲ ਬਨਵਾਰੀ ਲਾਲ ਪੋ੍ਹਿਤ ਵੱਲੋਂ ਕੀਤੀ ਗਈ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦੀ ਵਿਦਿਆਰਥਣ ਜਸ਼ਨਪ੍ਰਰੀਤ ਕੌਰ ਪੁੱਤਰੀ ਨਿਰਮਲ ਸਿੰਘ ਨੂੰ ਦਸਵੀਂ ਜਮਾਤ ਵਿੱਚੋਂ 98.15 ਫ਼ੀਸਦੀ ਨੰਬਰ ਪ੍ਰਰਾਪਤ ਕਰਨ ਮੈਰਿਟ ਸੂਚੀ ਵਿੱਚੋਂ ਦਸਵਾਂ ਰੈਂਕ ਤੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਰਾਪਤ ਕਰਨ ‘ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਕਦ ਰਾਸ਼ੀ ਦਸ ਹਜ਼ਾਰ ਰੁਪਏ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਬੱਚੀ ਦੀ ਸਫ਼ਲਤਾ ਵਿਚ ਮੁੱਖ ਯੋਗਦਾਨ ਸਕੂਲ ਦੀ ਪਿੰ੍ਸੀਪਲ ਸੁਨੀਤਾ ਕੁਮਾਰੀ ਅਤੇ ਸਮੂਹ ਸਟਾਫ਼ ਦਾ ਰਿਹਾ। ਸਕੂਲ ਦੀ ਅੰਗਰੇਜ਼ੀ ਅਧਿਆਪਕ ਅਮਨਦੀਪ ਕੌਰ ਅਤੇ ਹਰਮੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਵੱਲੋਂ ਇਸ ਪ੍ਰਰਾਪਤੀ ‘ਤੇ ਖੁਸ਼ੀ ਜਾਹਿਰ ਕਰਦਿਆਂ ਬੱਚੀ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ।






