ਸ਼੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ਗੁਰੂ ਘਰਾਂ ਦੀਆਂ ਇਮਾਰਤਾਂ ਤੇ ਹੋਰ ਰੱਖ-ਰਖਾਅ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਕੰਮ ਕੀਤੇ ਜਾਂਦੇ ਹਨ। ਗੁਰੂ ਦੀ ਸੰਗਤ ਨੂੰ ਸਿੱਖੀ ਦੇ ਧੁਰੇ ਨਾਲ ਜੋੜਨਾ ਹਰ ਗੁਰਸਿੱਖ ਦਾ ਮੁੱਢਲਾ ਫਰਜ਼ ਬਣਦਾ ਹੈ। ਧੰਨ-ਧੰਨ ਗੁਰੂ ਰਾਮਦਾਸ ਜੀ ਦੇ ਖਜ਼ਾਨਿਆਂ ‘ਚੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਵੱਲੋਂ ਗੁਰਦੁਆਰਾ ਸਿੰਘ ਸਭਾ ਭਾਟ ਸਿੱਖ ਅਜੀਤ ਨਗਰ ਦੀ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਿੰਘ ਸਭਾ ਭਾਟ ਸਿੱਖ ਸੰਤੋਸ਼ੀ ਨਗਰ ਦੀ ਪ੍ਰਬੰਧਕ ਕਮੇਟੀ ਨੂੰ ਪੰਥ ਦੇ ਕਾਰਜਾਂ ‘ਤੇ ਗੁਰੂ ਘਰਾਂ ਲਈ ਐੱਸਜੀਪੀਸੀ ਵੱਲੋਂ 31-31 ਹਜ਼ਾਰ ਦੇ ਦੋ ਚੈੱਕ ਮੁਹੱਈਆ ਕਰਵਾਏ ਗਏ।
ਇਸ ਮੌਕੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਭਾਟ ਸਿੱਖ ਭਾਈਚਾਰੇ ਦੇ ਗੁਰਦੁਆਰਾ ਸਾਹਿਬ ਲਈ ਦਿੱਤੀ ਗਈ ਸੇਵਾ ਦਾ ਮਨੋਰਥ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਪ੍ਰਰਾਣੀ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ‘ਤੇ ਪ੍ਰੰਪਰਾ ਨਾਲ ਜੋੜ ਕੇ ਗੁਰੂ ਘਰਾਂ ਦੇ ਮਾਰਗਾਂ ਦੇ ਪਾਂਧੀ ਬਣਾਉਣਾ ਹੈ। ਗੁਰੂ ਸਾਹਿਬਾਨਾਂ ਦੇ ਸਾਨਾਮ ਤੇ ਇਤਿਹਾਸ ਤੇ ਸੱਚੀ-ਸੁੱਚੀ ਮਾਨਵਤਾ ਨੂੰ ਦਿੱਤੀ ਸੇਧ ਤੇ ਹਰ ਪ੍ਰਰਾਣੀ ਨੂੰ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਗੁਰਦੁਆਰਾ ਸੰਤੋਸ਼ੀ ਨਗਰ ਦੇ ਪ੍ਰਧਾਨ ਅਮਰੀਕ ਸਿੰਘ ਤੇ ਗੁਰਦੁਆਰਾ ਅਜੀਤ ਨਗਰ ਦੇ ਪ੍ਰਧਾਨ ਹਿੰਮਤ ਸਿੰਘ, ਸਤਨਾਮ ਸਿੰਘ ਨੂੰ ਚੈੱਕ ਦੇਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ, ਐੱਸਜੀਪੀਸੀ ਦੇ ਸੁਪਰਵਾਈਜਰ ਨਰਵੀਰ ਸਿੰਘ, ਸੁਰਜੀਤ ਸਿੰਘ ਬਿੱਟੂ, ਪਲਵਿੰਦਰ ਸਿੰਘ ਭਾਟੀਆ, ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਤਾਰੀ, ਗੁਲਬਾਗ ਸਿੰਘ, ਸੁਖਦੇਵ ਸਿੰਘ ਸੁੱਖਾ, ਪਿਆਰਾ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਸਰਵਨ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਤੇ ਸੁਰਿੰਦਰ ਸਿੰਘ ਰਾਜ ਆਦਿ ਹਾਜ਼ਰ ਸਨ।






