Paid parking scam in Chandigarh: ਚੰਡੀਗੜ੍ਹ ‘ਚ ਪੇਡ ਪਾਰਕਿੰਗ ਦੀ ਲਾਇਸੈਂਸ ਫੀਸ ਦੇ 6.82 ਕਰੋੜ ਰੁਪਏ ਦੇ ਘਪਲੇ ਦੇ ਮੁਲਜ਼ਮ ਪੰਚਾਇਤ ਕੰਪਨੀ ਦੇ ਡਾਇਰੈਕਟਰ ਅਨਿਲ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਅਦਾਲਤ ਤੋਂ ਝਟਕਾ ਲੱਗਾ ਹੈ। ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
ਵਿਵੇਕਾਨੰਦ ਪੁਰੀ ਸਰਾਏ ਰੋਹਿੱਲਾ, ਦਿੱਲੀ ਵਾਸੀ ਅਨਿਲ ਸ਼ਰਮਾ ਨੂੰ ਪੁਲਿਸ ਨੇ ਪਿਛਲੇ ਸਾਲ ਮਾਰਚ ‘ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਕਰੀਬ ਇਕ ਸਾਲ ਤੋਂ ਬੁੜੈਲ ਜੇਲ੍ਹ ‘ਚ ਬੰਦ ਹੈ। ਸੈਕਟਰ-17 ਥਾਣੇ ਦੀ ਪੁਲਿਸ ਨੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468, 471 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਸੀ। ਮੁਲਜ਼ਮ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸ ਨੂੰ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ।
23 ਮਾਰਚ ਨੂੰ ਅਦਾਲਤ ‘ਚ ਕੀਤਾ ਸੀ ਆਤਮ ਸਮਰਪਣ
ਉਹ ਨਾ ਤਾਂ ਪਾਰਕਿੰਗ ਕੰਟਰੈਕਟ ਕੰਪਨੀ ਵੈਸਟਰਨ ਐਂਟਰਟੇਨਮੈਂਟ ਦਾ ਡਾਇਰੈਕਟਰ ਹੈ ਤੇ ਨਾ ਹੀ ਕੰਪਨੀ ਦੇ ਕਾਰੋਬਾਰੀ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਮੁਲਜ਼ਮ ਨੇ ਪਿਛਲੇ ਸਾਲ 23 ਮਾਰਚ ਨੂੰ ਅਦਾਲਤ ‘ਚ ਆਤਮ ਸਮਰਪਣ ਕੀਤਾ ਸੀ। ਉਦੋਂ ਤੋਂ ਉਹ ਹਿਰਾਸਤ ‘ਚ ਹੈ। ਮਾਮਲੇ ਦੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕਰ ਦਿੱਤੀ ਗਈ ਹੈ। ਅਜਿਹੇ ‘ਚ ਮਾਮਲੇ ਦੀ ਸੁਣਵਾਈ ‘ਚ ਕਾਫੀ ਸਮਾਂ ਲੱਗੇਗਾ। ਇਸੇ ਮਾਮਲੇ ‘ਚ ਸਹਿ ਮੁਲਜ਼ਮ ਸੰਜੇ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਜਿਹੇ ‘ਚ ਅਨਿਲ ਸ਼ਰਮਾ ਵੀ ਜ਼ਮਾਨਤ ਦਾ ਹੱਕਦਾਰ ਹੈ।
ਕੰਪਨੀਆਂ ਦੇ ਬੈਂਕ ਖਾਤਿਆਂ ‘ਚ ਵੀ ਮਿਲਿਆ ਘੁਟਾਲੇ ਦਾ ਪੈਸਾ
ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ ‘ਚ ਪਾਰਕਿੰਗ ਘੁਟਾਲੇ ਦੇ ਕਰੋੜਾਂ ਰੁਪਏ ਮੁਲਜ਼ਮਾਂ ਨੇ ਜਮ੍ਹਾਂ ਕਰਵਾਏ ਸਨ। ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਅਜਿਹੇ ‘ਚ ਜੇਕਰ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਭੱਜ ਸਕਦਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਅਨਿਲ ਸ਼ਰਮਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।






