ਸ਼ਹਿਰ ਦੇ ਨਾਲ ਲੱਗਦੇ ਕਸਬਾ ਆਦਮਪੁਰ ‘ਚ ਵੀਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। 6ਵੀਂ ਜਮਾਤ ਵਿੱਚ ਪੜ੍ਹਦੇ 11 ਸਾਲਾ ਲੜਕੇ ਜੈਦੀਪ ਸਿੰਘ ਦੀ ਪਲਾਸਟਿਕ ਦੀ ਡੋਰ ਨਾਲ ਗਲਾ ਵੱਢਿਆ ਜਾਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੈਦੀਪ ਆਪਣੇ ਭਰਾ ਨਾਲ ਸਕੂਟਰ ‘ਤੇ ਘਰ ਵੱਲ ਜਾ ਰਿਹਾ ਸੀ। ਡਾਕਖਾਨੇ ਨੇੜੇ ਉਸ ਦੇ ਗਲੇ ਵਿਚ ਪਲਾਸਟਿਕ ਦੀ ਡੋਰ ਫਸ ਗਈ ਅਤੇ ਉਸ ਦਾ ਗਲਾ ਕੱਟ ਦਿੱਤਾ । ਹਾਦਸੇ ਤੋਂ ਬਾਅਦ ਲੋਕ ਬੱਚੇ ਨੂੰ ਹਸਪਤਾਲ ਲੈ ਗਏ ਪਰ ਇਸ ਦੌਰਾਨ ਉਸ ਦੀ ਮੌਤ ਹੋ ਚੁੱਕੀ ਸੀ। ਬੱਚਾ ਕਸਬੇ ਦੇ ਇੱਕ ਕਾਨਵੈਂਟ ਸਕੂਲ ਵਿੱਚ ਪੜ੍ਹਦਾ ਸੀ।






