ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਚੱਲ ਰਹੀ ਲੜਾਈ ਵਪਾਰੀਆਂ ਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਵਿਰੁੱਧ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਜਿਸ ਕਰਕੇ ਹੁਣ ਅੱਗੇ ਆ ਰਹੀਆਂ ਚੋਣਾਂ ’ਚ ਰਾਜ ਦੀਆਂ ਸਾਰੀਆਂ ਸੀਟਾਂ ’ਤੇ ਮਾਨ ਦਲ ਆਪਣੇ ਉਮੀਦਵਾਰ ਖੜ੍ਹੇ ਕਰਕੇ ਚੋਣ ਲੜਨਗੇ ਤੇ ਹਰਿਆਣਾ ਦੀ ਕਰਨਾਲ ਸੀਟ ਤੋਂ ਵੀ ਮਾਨ ਦਲ ਦਾ ਹੀ ਆਗੂ ਚੋਣ ਲੜੇਗਾ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅੱਜ ਮੰਡੀ ਧਨੌਲਾ ਦੇ ਅਗਵਾੜ ਭੈਣੀ ਸਾਹਿਬ ਤੇ ਅਗਵਾੜ ਢਿੱਲੋਂ ਪੱਤੀ ਵਿਖੇ ਧਰਮਸ਼ਾਲਾ ’ਚ ਨਿਰਮਾਣ ਕਾਰਜਾਂ ਦੇ ਨੀਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਮਾਨ ਨੇ ਕਿਹਾ ਕਿ ਹਲਕਾ ਸੰਗਰੂਰ ’ਚ ਕਿਸੇ ਭੇਦਭਾਵ ਤੋਂ ਬਿਨ੍ਹਾਂ ਉਹ 9 ਕਰੋੜ ਦੀ ਰਾਸ਼ੀ ਵਿਕਾਸ ਕਾਰਜਾਂ ਦੇ ਲਈ ਵੰਡ ਚੁੱਕੇ ਹਨ। ਬਰਨਾਲਾ ’ਚ ਅਜਿਹਾ ਹਸਪਤਾਲ ਬਣਨ ਜਾ ਰਿਹਾ ਹੈ ਜੋ ਕਿ ਸੂਬੇ ਭਰ ’ਚ ਨਹੀਂ ਹੈ ਜਿਸ ’ਚ ਪੀਜੀਆਈ ਵਾਂਗ ਤਪਦਿਕ, ਮਾਤਾ ਨਿਕਲਣ, ਕੋਰੋਨਾ ਤੇ ਹੋਰ ਮਹਾਂਮਾਰੀ ਵਰਗੀਆਂ ਬਿਮਾਰੀਆਂ ਲਈ ਇਲਾਜਾਂ ਦੇ ਵਿਸ਼ੇਸ਼ ਡਾਕਟਰ ਆਉਣਗੇ। ਜਿਸ ’ਤੇ ਉਹ ਸੰਸਦ ਮੈਂਬਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਹੋ ਰਹੇ ਵੱਖ ਵੱਖ ਹਾਦਸਿਆਂ ਨੂੰ ਨਜ਼ਰ ਰੱਖਦਿਆਂ ਇਨ੍ਹਾਂ ਤਾਰਾਂ ਨੂੰ ਗਾਇਬ ਕੀਤਾ ਜਾ ਰਿਹਾ ਹੈ ਕਿਸੇ ਦੇ ਘਰ ਅੱਗੇ ਤੋਂ ਬਿਜਲੀ ਦੇਈ ਨੰਗੀ ਤਾਰ ਨਹੀਂ ਲੰਘੇਗੀ ਜਲਦੀ ਹੀ ਕੰਮ ਚਾਲੂ ਕੀਤਾ ਜਾ ਰਿਹਾ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਹਰਿੰਦਰ ਸਿੰਘ ਢੀਡਸਾ ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਕਮਲਦੀਪ ਸਿੰਘ ਢਿੱਲੋਂ ਤੇ ਗੁਰਜੰਟ ਸਿੰਘ ਕਟੂ ਹਾਜ਼ਰ ਸਨ।






