ਬਿਜਲੀ ਮੁਲਾਜ਼ਮਾਂ ਨੇ ਡਵੀਜ਼ਨ ਦੋਰਾਹਾ ਦੇ ਗੇਟ ਉੱਪਰ ਟੈਕਨੀਕਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਨਾਲ ਇਕਮੁੱਠਤਾ ਪ੍ਗਟ ਕੀਤੀ । ਰੋਸ ਵਜੋ ਮੁਲਾਜਮਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਅਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਅਣਾ ਦੇ ਡੀਜੇਪੀ ਦੀਆਂ ਅਰਥੀਆਂ ਸਾੜੀਆਂ। ਟੈਕਨੀਕਲ ਸਰਵਿਸਜ ਯੂਨੀਅਨ ਦੇ ਡਵੀਜ਼ਨ ਸਕੱਤਰ ਬਲਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੈਲੀ ਵਿੱਚ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ, ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਐਂਡ ਟ੍ਰਾਂਸਕੋ, ਪਿੰਡ ਗਿਦੜੀ ਦੇ ਕਿਸਾਨਾਂ ਨੇ ਸਮੂਲੀਅਤ ਕੀਤੀ।
ਵੱਖ-ਵੱਖ ਬੁਲਾਰਿਆਂ ਬੁੱਧ ਸਿੰਘ, ਤਰਸੇਮ ਲਾਲ, ਪ੍ਰੇਮ ਸਿੰਘ, ਜੋਰਾ ਸਿੰਘ, ਰਕੇਸ਼ ਕੁਮਾਰ, ਦਲਵੀਰ ਸਿੰਘ, ਜਸਵਿੰਦਰ ਸਿੰਘ, ਜਗਦੀਸ਼ ਸਿੰਘ, ਅਮਨਦੀਪ ਸਿੰਘ, ਕਿਹਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਚ ਮੋਰਚਾ ਲਾਉਣ ਜਾ ਰਹੇ ਕਿਸਾਨਾਂ ਨੂੰ ਧੱਕੇ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਵੱਡੀਆਂ ਰੋਕਾਂ ਲਗਾ ਕੇ ਨੈਸ਼ਨਲ ਹਾਈਵੇਅ ਬੰਦ ਕਰਕੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗੈਰ ਸੰਵਿਧਾਨਕ ਹੈ। ਜੋ ਉਨ੍ਹਾਂ ਉੱਪਰ ਅੰਨ੍ਹਾ ਜ਼ੁਲਮ ਕੀਤਾ ਗਿਆ ਅਤਿ ਨਿੰਦਣਯੋਗ ਹੈ। ਇਸ ਹਿੰਸਾ ਚ ਜਿੱਥੇ ਅਣਗਿਣਤ ਕਿਸਾਨ ਜ਼ਖ਼ਮੀ ਹੋਏ ਹਨ ਉਥੇ ਇਕ ਨੋਜੁਆਨ ਕਿਸਾਨ ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਢਾਹੇ ਇਸ ਅਨ੍ਹੇ ਜਬਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਮਿਤੀ 23-2-2024 ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਤੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਕਿਸਾਨਾਂ ਤੇ ਕੀਤੀ ਹਿੰਸਾ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ । ਬੁਲਾਰਿਆਂ ਨੇ ਇਕਸੁਰਤਾ ਚ ਕਿਹਾ ਕਿ ਹਰ ਖੇਤਰ ਵਿੱਚ ਸ਼ਾਂਝੇ ਤੋਰ ਤੇ ਇਸ ਸੰਘਰਸ਼ ਸੱਦੇ ਨੂੰ ਸਾਂਝੇ ਤੌਰ ਤੇ ਜਾਂ ਵਖਰੇ ਤੌਰ ਤੇ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦੀ ਸੇਵਾਦਾਰ ਮੋਦੀ ਸਰਕਾਰ ਦੇ ਜਬਰ ਦਾ ਜੋਰਦਾਰ ਵਿਰੋਧ ਕੀਤਾ ਜਾਵੇ।






