ਹੁਣ ਯਾਤਰੀਆਂ ਲਈ ਲਖਨਊ, ਅੰਮ੍ਰਿਤਸਰ ਤੇ ਸ਼੍ਰੀਨਗਰ ਜਾਣਾ ਆਸਾਨ ਹੋਵੇਗਾ। ਨਾਲ ਹੀ ਉਹ ਘੱਟ ਸਮੇਂ ‘ਚ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣਗੇ। ਇੰਡੀਗੋ ਏਅਰਲਾਈਨ ਨੇ ਆਪਣੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਲਖਨਊ-ਅੰਮ੍ਰਿਤਸਰ ਵਿਚਕਾਰ ਇਹ ਉਡਾਣ 31 ਦਸੰਬਰ, 2023 ਤੋਂ ਮੁਅੱਤਲ ਕਰ ਦਿੱਤੀ ਗਈ ਸੀ ਕਿਉਂਕਿ ਏਅਰਲਾਈਨ ਨੂੰ ਇਸਦੇ ਕਈ ਏਅਰਬੱਸ ਜਹਾਜ਼ਾਂ ਦੇ ਇੰਜਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ, ਇੰਡੀਗੋ ਹੁਣ ਅੰਮ੍ਰਿਤਸਰ-ਸ਼੍ਰੀਨਗਰ ਵਿਚਕਾਰ ਰੋਜ਼ਾਨਾ 2 ਉਡਾਣਾਂ ਸੰਚਾਲਿਤ ਕਰ ਰਹੀ ਹੈ।
ਇਹ ਹੈ ਉਡਾਣ ਦਾ ਸਮਾਂ






