ਪੰਜਾਬੀ ਰੰਗ ਮੰਚ ਲਈ ਇਹ ਇਕ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੰਗੀਤ ਨਾਟਕ ਅਕਾਡਮੀ ਐਵਾਰਡ 2023 ਪੰਜਾਬੀ ਰੰਗ ਮੰਚ ਦੇ ਵੱਡੇ ਨਾਟਕਕਾਰ ਡਾ. ਪਾਲੀ ਭੁਪਿੰਦਰ ਦੀ ਝੋਲੀ ਪਿਆ।ਪਾਲੀ ਭੁਪਿੰਦਰ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਉਹਨਾ ਨੇ ਹੁਣ ਤੱਕ ਬਹੁਤ ਸਾਰੇ ਨਾਟਕ ਲਿਖੇ ਤੇ ਦੇਸ਼ਾਂ ਵਿਦੇਸ਼ਾਂ ਵਿਚ ਖੇਡੇ। ਸਾਡੇ ਨਾਲ ਗੱਲਬਾਤ ਕਰਦੇ ਪੰਜਾਬੀ ਆਰਟਸ ਐਸ਼ੋਸੀਸ਼ਨ ਦੇ ਬਲਜਿੰਦਰ ਲੈਲਣਾ ਨੇ ਟੀਮ ਦੀ ਤਰਫੋਂ ਕਿਹਾ ਕਿ “ਪਾਲੀ ਭੁਪਿੰਦਰ ਬਹੁਤ ਕਮਾਲ ਦਾ ਨਾਟਕਕਾਰ ਤੇ ਬਹੁਤ ਹੀ ਮੰਝਿਆਂ ਹੋਇਆ ਨਿਰਦੇਸ਼ਕ ਹੈ। ਅਸੀ ਦਾਹਵੇ ਨਾਲ ਕਹਿ ਸਕਦੇ ਹਾਂ ਕਿ ਉਸਦੇ ਕੁਝ ਅਜਿਹੇ ਨਾਟਕ ਨੇ ਜੋ ਹਜ਼ਾਰਾਂ ਸਾਲ ਤੱਕ ਜਿਉਂਦੇ ਰਹਿਣਗੇ ਤੇ ਇਹਨਾਂ ਨਾਟਕਾਂ ਕਰਕੇ ਉਹ ਲੋਕਾਂ ਦੇ ਮਨਾਂ ਵਿਚ ਇਕ ਸਦੀਵੀ ਨਾਟਕਕਾਰ ਦੇ ਤੌਰ ‘ਤੇ ਜਿਊਂਦੇ ਰਹਿਣਗੇ।ਉਹਨਾਂ ਨਾਲ ਪੰਜਾਬੀ ਆਰਟਸ ਐਸੋਸਿਏਸ਼ਨ ਦੀ ਜਾਣ ਪਛਾਣ 2004 ਡਾ.ਪਾਲੀ ਭੁਪਿੰਦਰ ਦੇ ਧੁਖਦੇ ਕਲੀਰੇ (ਚੰਨਣ ਦੇ ਉਜਲੇ) ਵੇਲੇ ਹੋਈ। ਇਹ ਨਾਟਕ ਉਨ੍ਹਾਂ ਦਾ ਲਿਖਿਆ ਸੀ। ਬਾਅਦ ਵਿਚ ਰਿਸ਼ਤਾ ਪਰਿਵਾਰਕ ਹੋ ਗਿਆ ਤੇ ਫਿਰ ਬਹੁਤ ਸਾਰਾ ਕੰਮ ਇਕੱਠੇ ਕੀਤਾ। ਅਸੀਂ ਉਹਨਾ ਦੇ ਨਾਟਕ ਰੌਂਗ ਨੰਬਰ, ਰਾਤ ਚਾਨਣੀ, ਮੀ ਐਡ ਮਾਈ ਸਟੋਰੀ, ਇਕ ਸੁਫਨੇ ਦਾ ਪੋਲੀਟੀਕਲ ਮਰਡਰ, ਸਿਰਜਣਾ, ਗੱਲਾਂ ਤੇਰੀਆਂ ਵਰਗੇ ਨਾਟਕ ਖੇਡੇ ਤੇ ਅੱਗੇ ਵੀ ਰੰਗ ਮੰਚ ਦੀ ਤਰੱਕੀ ਲਈ ਇਕੱਠੇ ਕੰਮ ਕਰਦੇ ਰਹਾਂਗੇ।






