ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਥਾਨਕ ਤਾਜ ਹੋਟਲ ਵਿਖੇ ਹੋਈ ਸਰਕਾਰ- ਵਪਾਰ ਮਿਲਣੀ ਦੌਰਾਨ ਵਪਾਰੀਆਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕਈ ਨਵੇਂ ਐਲਾਨ ਕੀਤੇ ਹਨ। ਜਿਨ੍ਹਾਂ ਕਾਰੋਬਾਰੀਆਂ ਦਾ ਸਾਲਾਨਾ ਟਰਨਓਵਰ 2 ਕਰੋੜ ਰੁਪਏ ਤੱਕ ਹੈ, ਨੂੰ 5 ਲੱਖ ਰੁਪਏ ਦਾ ਮੈਡੀਕਲ ਬੀਮਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ 50 ਹਜ਼ਾਰ ਤੋਂ ਵੱਧ ਕਾਰੋਬਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।
ਹੁਣ ਨਕਸ਼ੇ ਪਾਸ ਕਰਵਾਉਣ ਲਈ ਨਿਗਮ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ। ਸਰਕਾਰ ਨੇ ਓਟੀਐੱਸ ਸਕੀਮ ਤਹਿਤ ਲੋਕਾਂ ਤੋਂ ਜਲ ਸਪਲਾਈ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਬਕਾਇਆ ਬਿੱਲਾਂ ਨੂੰ ਟੈਕਸ ਅਤੇ ਜੁਰਮਾਨੇ ਤੋਂ ਬਿਨਾਂ ਵਸੂਲਣ ਦਾ ਫੈਸਲਾ ਕੀਤਾ ਹੈ। ਡਿਫਾਲਟਰ ਬਿਨਾਂ ਕਿਸੇ ਜੁਰਮਾਨੇ ਦੇ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਵਪਾਰੀਆਂ ਨੂੰ ਹੁਣ ਹਰ ਸਾਲ ਟਰੇਡ ਲਾਇਸੰਸ ਰੀਨਿਊ ਨਹੀਂ ਕਰਵਾਉਣੇ ਪੈਣਗੇ, ਹੁਣ ਤਿੰਨ ਸਾਲ ਬਾਅਦ ਹੀ ਰੀਨਿਊ ਕਰਵਾਉਣਾ ਪਵੇਗਾ।






