US Presidential Election 2024 ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਰਿਪਬਲਿਕਨ ਪਾਰਟੀ ਤੋਂ ਨਿੱਕੀ ਹੇਲੀ ਅਤੇ ਡੋਨਾਲਡ ਟਰੰਪ ਵਿਚਾਲੇ ਮੁਕਾਬਲਾ ਹੈ।
ਇਸ ਦੌਰਾਨ ਨਿੱਕੀ ਹੈਲੀ ਨੇ ਡਿਸਟ੍ਰਿਕਟ ਆਫ ਕੋਲੰਬੀਆ ‘ਚ ਆਯੋਜਿਤ ਰਿਪਬਲਿਕਨ ਪ੍ਰਾਇਮਰੀ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ ਹੈ। ਨਿੱਕੀ ਨੂੰ 62.9 ਫੀਸਦੀ ਵੋਟ ਮਿਲੇ ਜਦਕਿ ਟਰੰਪ ਨੂੰ ਸਿਰਫ 33.2 ਫੀਸਦੀ ਵੋਟ ਮਿਲੇ। ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਡੋਨਾਲਡ ਟਰੰਪ ਨੂੰ ਹਰਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਨਿੱਕੀ ਹੇਲੀ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤਣ ਵਾਲੀ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਬਣ ਗਈ ਹੈ। ਹਾਲਾਂਕਿ ਰਾਸ਼ਟਰਪਤੀ ਦੀ ਦੌੜ ‘ਚ ਟਰੰਪ ਦਾ ਦਾਅਵਾ ਕਾਫੀ ਮਜ਼ਬੂਤ ਹੈ।
ਅਮਰੀਕਾ ਟਰੰਪ ਜਾਂ ਬਾਇਡਨ ਨੂੰ ਦੁਬਾਰਾ ਬਰਦਾਸ਼ਤ ਨਹੀਂ ਕਰ ਸਕਦਾ: ਨਿੱਕੀ ਹੈਲੀ
ਭਾਵੇਂ ਡੋਨਾਲਡ ਟਰੰਪ ਨੇ ਪ੍ਰਾਇਮਰੀ ਚੋਣਾਂ ‘ਚ ਨਿੱਕੀ ਹੈਲੀ ਨੂੰ ਇਕਤਰਫਾ ਹਰਾਇਆ ਹੈ ਪਰ ਨਿੱਕੀ ਹੈਲੀ ਲਗਾਤਾਰ ਟਰੰਪ ਨੂੰ ਚੁਣੌਤੀ ਦੇ ਰਹੀ ਹੈ।
ਨਿੱਕੀ ਹੈਲੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ, “ਡੋਨਾਲਡ ਟਰੰਪ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਨਹੀਂ ਹਰਾ ਸਕਦੇ। ਅਜਿਹੇ ‘ਚ ਮੈਂ ਦੌੜ ਤੋਂ ਪਿੱਛੇ ਨਹੀਂ ਹਟਾਂਗੀ। ਮੇਰੇ ਇਸ ਦੌੜ ‘ਚ ਸ਼ਾਮਲ ਹੋਣ ਕਾਰਨ ਲੋਕਾਂ ਕੋਲ ਬਿਹਤਰ ਆਪਸ਼ਨ ਹੋਣਗੇ। ਅਮਰੀਕਾ ਡੋਨਾਲਡ ਟਰੰਪ ਫਿਰ “ਜਾਂ ਜੋਅ ਬਾਇਡਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ।”






