ਪ੍ਰੇਮੀ ਨੇ ਨਾਬਾਲਗ ਨੂੰ ਪ੍ਰੇਮ ਜਾਲ ‘ਚ ਫਸਾ ਲਿਆ ਤੇ ਉਸ ਨੂੰ ਮਿਲਣ ਲਈ ਬੁਲਾਇਆ। ਜਿਸ ਤੋਂ ਬਾਅਦ ਬੀਤੀ ਸੋਮਵਾਰ ਰਾਤ ਅੱਠ ਵਜੇ ਆਪਣੇ ਪ੍ਰੇਮੀ ਨੂੰ ਮਿਲਣ ਆਈ ਲੜਕੀ ਨਾਲ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਸਮੂਹਿਕ ਜਬਰ ਜਨਾਹ ਕੀਤਾ। ਮੁਲਜ਼ਮਾਂ ਨੇ ਜਬਰ-ਜਨਾਹ ਕਰਨ ਤੋਂ ਬਾਅਦ ਲੜਕੀ ਨੂੰ ਅਨਾਜ ਮੰਡੀ ਲੰਬੀ ਨੇੜੇ ਛੱਡ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ।
ਤਿੰਨ ਦਿਨ ਪਹਿਲਾਂ 4 ਮਾਰਚ ਨੂੰ ਉਸ ਨੂੰ ਅਰਮਾਨ ਦਾ ਫੋਨ ਆਇਆ ਤੇ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ ਪਰ ਮੈਂ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਰਮਾਨ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਹ ਉਸ ਨੂੰ ਮਿਲਣ ਨਾ ਆਈ ਤਾਂ ਉਹ ਉਸ ਨੂੰ ਬਦਨਾਮ ਕਰ ਦੇਵੇਗਾ। ਘਬਰਾ ਕੇ ਉਹ ਮਿਲਣ ਲਈ ਤਿਆਰ ਹੋ ਗਈ। ਅਰਮਾਨ ਨੇ ਉਸ ਨੂੰ ਲੰਬੀ ਬੱਸ ਸਟੈਂਡ ’ਤੇ ਆਉਣ ਲਈ ਕਿਹਾ। 4 ਮਾਰਚ ਨੂੰ ਉਹ ਰਾਤ 8 ਵਜੇ ਲੰਬੀ ਦੇ ਬੱਸ ਸਟੈਂਡ ਪਹੁੰਚੀ। ਜਿੱਥੇ ਇੱਕ ਕਾਲੇ ਰੰਗ ਦੀ ਕਾਰ ਉਸ ਦੇ ਨੇੜੇ ਆ ਕੇ ਰੁਕੀ ਜਿਸ ਦਾ ਨੰਬਰ ਉਹ ਨਹੀਂ ਦੇਖ ਸਕੀ।
ਜਿੱਥੇ ਅਰਮਾਨ ਨੇ ਉਸ ਨੂੰ ਬਾਂਹ ਤੋਂ ਖਿੱਚ ਕੇ ਤੁਰੰਤ ਕਾਰ ਵਿੱਚ ਬਿਠਾ ਲਿਆ। ਉਸ ਨੇ ਦੇਖਿਆ ਕਿ ਕਾਰ ਵਿੱਚ ਅਰਮਾਨ ਸਮੇਤ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ ਅਰਮਾਨ ਦਾ ਦੋਸਤ ਦਿਲਬਾਗ ਸਿੰਘ ਵਾਸੀ ਕੱਕੇਆਂਵਾਲੀ ਤੇ ਦੋ ਅਣਪਛਾਤੇ ਨੌਜਵਾਨ ਸਨ। ਜਦੋਂ ਉਸ ਨੇ ਅਰਮਾਨ ਨੂੰ ਪੁੱਛਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ, ਤਾਂ ਉਸ ਨੇ ਕੁਝ ਨਹੀਂ ਦੱਸਿਆ ਤੇ ਆਪਣੇ ਹੱਥ ਨਾਲ ਉਸ ਦਾ ਮੂੰਹ ਬੰਦ ਕਰ ਲਿਆ ਤੇ ਉਸ ਨੂੰ ਚੁੱਪਚਾਪ ਬੈਠਣ ਤੇ ਰੌਲਾ ਨਾ ਪਾਉਣ ਲਈ ਕਿਹਾ। ਇਸ ਤੋਂ ਬਾਅਦ ਕਾਰ ਨੂੰ ਡੱਬਵਾਲੀ ਰੋਡ ਵੱਲ ਲਿਜਾਇਆ ਗਿਆ ਅਤੇ ਰਸਤੇ ਵਿੱਚ ਕਿਸੇ ਅਣਪਛਾਤੀ ਥਾਂ ’ਤੇ ਰੋਕ ਲਿਆ। ਦਿਲਬਾਗ ਅਤੇ ਦੋ ਅਣਪਛਾਤੇ ਵਿਅਕਤੀ ਕਾਰ ‘ਚੋਂ ਉਤਰੇ।
ਅਰਮਾਨ ਨੇ ਕਾਰ ਵਿੱਚ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ। ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੱਥ ਨਾਲ ਮੂੰਹ ਬੰਦ ਕਰ ਦਿੱਤਾ। ਇਸ ਤੋਂ ਬਾਅਦ ਅਰਮਾਨ ਕਾਰ ਤੋਂ ਹੇਠਾਂ ਉਤਰਿਆ ਤੇ ਦਿਲਬਾਗ ( ਦੂਜਾ ਮੁਲਜ਼ਮ) ਨੂੰ ਭੇਜ ਦਿੱਤਾ, ਜਿਸ ਨੇ ਵੀ ਉਸ ਨਾਲ ਜ਼ਬਰਦਸਤੀ ਜਬਰ ਜਨਾਹ ਕੀਤਾ। ਉਹ ਰੌਲਾ ਪਾਉਂਦੀ ਰਹੀ ਪਰ ਉਸ ਨੂੰ ਕਾਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਸਵੇਰੇ ਉਸ ਨੂੰ ਅਨਾਜ ਮੰਡੀ ਲੰਬੀ ਨੇੜੇ ਛੱਡ ਕੇ ਫ਼ਰਾਰ ਹੋ ਗਏ। ਜਾਂਦੇ ਸਮੇਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਪੂਰੇ ਪਰਿਵਾਰ ਨੂੰ ਮਾਰ ਦੇਵੇਗਾ।
ਮੁਲਜ਼ਮਾਂ ਦੀ ਭਾਲ ਜਾਰੀ – ਜਾਂਚ ਅਧਿਕਾਰੀ
ਐਸਆਈ ਰਜਨੀ ਬਾਲਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਮੁਲਜ਼ਮ ਅਰਮਾਨ, ਦਿਲਬਾਗ ਸਿੰਘ ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 376 (ਡੀ), 342,506 ਆਈਪੀਸੀ 6 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।






