ਮੁਹਾਲੀ ਦੇ ਫੇਜ਼-8 ਬੀ ਉਦਯੋਗਿਕ ਖੇਤਰ ਵਿਖੇ ਐਤਵਾਰ ਨੂੰ ਵੱਡੇ ਤੜਕੇ ਡੇਢ ਵਜੇ ਮਰਸਡੀਜ਼ ਕਾਰ ਸਵਾਰ ਤੇਜ਼ ਰਫ਼ਤਾਰ ਚਾਲਕ ਨੇ ਚਾਹ ਦੇ ਖੋਖੇ ਅੰਦਰ ਹੀ ਕਾਰ ਵਾੜ ਦਿੱਤੀ। ਵਿਅਕਤੀ ਟੀਡੀਆਈ ਸਿਟੀ ਵਾਲੇ ਪਾਸਿਓਂ ਆ ਰਿਹਾ ਸੀ ਜਿਸਨੇ ਏਅਪੋਰਟ ਵਾਲੇ ਪਾਸੇ ਜਾਣ ਦੀ ਥਾਂ ਚੀਮਾ ਬੁਆਇਲਰਜ਼ ਵਾਲੀਆਂ ਲਾਈਟਾਂ ਤੋਂ ਉਦਯੋਗਿਕ ਖੇਤਰ ਵੱਲ ਸਲਿੱਪ ਰੋਡ ਨੂੰ ਗ਼ਲਤ ਪਾਸੇ ਨੂੰ ਗੱਡੀ ਮੋੜ ਦਿੱਤੀ। ਤੇਜ਼ ਰਫ਼ਤਾਰ ਹੋਣ ਕਰਕੇ ਕਾਰ ਸਿੱਧੀ ਖੋਖੇ/ਦੁਕਾਨ ਦੇ ਅੰਦਰ ਦਾਖ਼ਲ ਹੋ ਗਈ ਤੇ ਅੰਦਰ ਸੁੱਤੇ ਪਏ ਪ੍ਰਕਾਸ਼ ਨਾਂ ਦੇ ਦੁਕਾਨਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।






