ਦੁਸਹਿਰਾ ਗਰਾਊਂਡ ‘ਚ ਬੈਠ ਕੇ ਡਾਕਾ ਮਾਰਨ ਦੀ ਵਿਉਂਤ ਘੜ ਰਹੇ ਇੱਕ ਗਿਰੋਹ ਨੂੰ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੀਰਤੀ ਨਗਰ ਦੇ ਰਹਿਣ ਵਾਲੇ ਅੰਕੁਸ਼ ਉਰਫ ਜੱਟ ਉਰਫ ਲਾਲਾ, ਹਰਗੋਬਿੰਦਪੁਰਾ ਮੋਤੀ ਨਗਰ ਦੇ ਰਹਿਣ ਵਾਲੇ ਵਿਸ਼ਾਲ, ਆਸ਼ੂ ਕੁਮਾਰ ਉਰਫ ਬਾਬਾ ਗਿਰੀ, ਕੀਰਤੀ ਨਗਰ ਦੇ ਵਾਸੀ ਅਜੇ ਕੁਮਾਰ ਅਤੇ ਕਮਲ ਵੱਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਤਫਤੀਸ਼ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪੂਰਾ ਗਿਰੋਹ ਐਮਸਨ ਪੈਲਸ ਮੋਤੀ ਨਗਰ ਦੇ ਕੋਲ ਪੈਂਦੇ ਦੁਸਹਿਰਾ ਗਰਾਉਂਡ ਦੇ ਲਾਗੇ ਹਥਿਆਰਾਂ ਨਾਲ ਲੈਸ ਹੋ ਕੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਲਿਆ l ਪੁਲਿਸ ਪਾਰਟੀ ਨੇ ਮੁਲਜਮਾਂ ਤੇ ਕਬਜ਼ੇ ਚੋਂ ਤਿੰਨ ਕਿਰਪਾਨਾਂ,11 ਮੋਬਾਈਲ ਫੋਨ,3 ਮੋਟਰਸਾਈਕਲ ਅਤੇ ਇੱਕ ਐਕਟੀਵਾ ਸਕੂਟਰ ਬਰਾਮਦ ਕੀਤਾ। ਉਸਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਦੌਰਾਨੇ ਤਫਤੀਸ਼ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।






