ਗੁਰੂ ਨਾਨਕ ਦੇਵ ਯੂਨੀਵਰਸਿਟੀ ਉਨ੍ਹਾਂ ਵਿਦਿਆਰਥੀਆਂ ਨੂੰ ਇਕ ਹੋਰ ‘ਵਨ ਟਾਈਮ ਸਪੈਸ਼ਲ ਚਾਂਸ’ ਦੇਣ ਜਾ ਰਹੀ ਹੈ ਜਿਨ੍ਹਾਂ ਦੀ ਡਿਗਰੀ ਪੂਰੀ ਨਾ ਹੋਈ ਹੋਵੇ। ਪ੍ਰੋ. ਪਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖ ਕੇ ਆਪਣੀ ਡਿਗਰੀ ਪੂਰੀ ਕਰਨ ਦਾ ਇਕ ਹੋਰ ਮੌਕਾ ਉਪਲਬਧ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੌਕਾ ਉਨ੍ਹਾਂ ਵਿਦਿਆਰਥੀਆਂ ਨੂੰ ਹੈ ਜਿਹੜੇ ਸਬੰਧਤ ਅਕਾਦਮਿਕ ਸਰਕਲ ਪੂਰਾ ਨਹੀਂ ਕਰ ਸਕੇ, ਉਹ ਵਿਦਿਆਰਥੀ 25 ਹਜ਼ਾਰ ਰੁਪਏ ਪ੍ਰਤੀ ਪੇਪਰ ਫੀਸ ਭਰ ਕੇ ਪੇਪਰ ਦੇ ਕੇ ਆਪਣੀ ਡਿਗਰੀ ਪੂਰੀ ਕਰ ਸਕਦੇ ਹਨ। ਇਸ ਤਰ੍ਹਾਂ ਇਹ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਵਧੀਆ ਮੌਕਾ ਹੈ ਜਿਨ੍ਹਾਂ ਨੂੰ ਆਪਣਾ ਡਿਗਰੀ ਪ੍ਰੋਗਰਾਮ ਕਿਸੇ ਕਾਰਨਾਂ ਕਰਕੇ ਵਿਚਾਲੇ ਛੱਡਣਾ ਪਿਆ।






