ਚੋਣ ਜਾਬਤੇ ਦੇ ਚੱਲਦੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਲੁਧਿਆਣਾ ਪੁਲਿਸ ਨੇ ਇੱਕ ਕਾਰ ਚੋਂ 30 ਲੱਖ ਰੁਪਏ ਤੋਂ ਵੱਧ ਦੀ ਬਰਾਮਦਗੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਹੈ। ਜਿਸ ਦੇ ਤਹਿਤ ਕੀਤੀ ਜਾ ਰਹੀ ਚੈਕਿੰਗ ਦੌਰਾਨ ਪੁਲਿਸ ਨੂੰ ਸਰਕਟ ਹਾਊਸ ਲਾਗਿਓਂ ਇੱਕ ਗੱਡੀ ਵਿੱਚੋਂ 30 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ।
ਜਾਣਕਾਰੀ ਮੁਤਾਬਕ ਗੱਡੀ ਨੂੰ ਡਰਾਇਵਰ ਹਰਸ ਅਰੋੜਾ ਵਾਸੀ ਅਸੋਕ ਨਗਰ ਜੀਟੀ ਰੋਡ ਲੁਧਿਆਣਾ ਚਲਾ ਰਿਹਾ ਸੀ l ਤਲਾਸ਼ੀ ਲਏ ਜਾਣ ’ਤੇ ਕਾਰ ਵਿੱਚੋਂ 30 ਲੱਖ 33 ਹਜਾਰ 400 ਲੱਖ ਰੁਪਏ ਬਰਾਮਦ ਹੋਏ। ਕਾਰਵਾਈ ਕਰਦਿਆਂ ਅਧਿਕਾਰੀ ਕੁਲਵੰਤ ਸਿੰਘ ਵੱਲੋਂ ਵੀਡੀਓਗ੍ਰਾਫ਼ੀ ਕਰ ਕੇ ਰਕਮ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਇਨਕਮ ਟੈਕਸ ਵਿਭਾਗ ਨੂੰ ਸੱਦ ਕੇ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ l ਇਸ ਮਾਮਲੇ ਵਿੱਚ ਅਗਲੀ ਕਾਰਵਾਈ ਇਨਕਮ ਟੈਕਸ ਵਿਭਾਗ ਕਰੇਗਾl






