ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਪੰਜਾਬੀ ਡਰਾਈਵਰਾਂ ਦੀ ਮੌਤ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਵੀਰਵਾਰ ਦੇ ਦਿਨ ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਐਡੀਲੇਡ ਤੋਂ ਪਰਥ ਲਈ ਟਰੱਕ ‘ਤੇ ਸਾਮਾਨ ਲੈ ਕੇ ਜਾ ਰਹੇ ਸੀ ਤਾਂ ਰਸਤੇ ‘ਚ ਯਲਾਟਾ ਨਾਂ ਦੇ ਕਸਬੇ ਨੇੜੇ ਇੱਕ ਹੋਰ ਟਰੱਕ ਨਾਲ ਆਹਮੋ-ਸਾਹਮਣੇ ਟਰੱਕ ਨਾਲ ਟੱਕਰ ਹੋ ਗਈ। ਇਹ ਦਿਲ ਕੰਬਾਊ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਦੋਵੇਂ ਟਰੱਕਾਂ ਦੇ ਡਰਾਈਵਰਾਂ ਦੀ ਮੌਤ ਗਈ ਤੇ ਟਰੱਕਾਂ ਨੂੰ ਅੱਗ ਲੱਗ ਜਾਣ ਕਾਰਨ ਉਸ ਵਿੱਚ ਸਵਾਰ ਦੋਵੇਂ ਪੰਜਾਬੀ ਡਰਾਈਵਰ ਬੁਰੀ ਤਰ੍ਹਾਂ ਝੁਲਸ ਗਏ।
ਇਸ ਦਰਦਨਾਕ ਹਾਦਸੇ ‘ਚ ਤਿੰਨ ਜਾਨਾਂ ਮੌਕੇ ‘ਤੇ ਚਲੀਆਂ ਗਈਆਂ।
ਜ਼ਿਕਰਯੋਗ ਹੈ ਕਿ ਇੱਕ ਟਰੱਕ ਵਿੱਚ ਦੋ ਪੰਜਾਬੀ ਡਰਾਈਵਰ ਸਨ ਤੇ ਦੂਸਰੇ ਵਿੱਚ ਇੱਕ ਗੋਰਾ ਡਰਾਈਵਰ ਸੀ। ਮ੍ਰਿਤਕ ਯਾਦਵਿੰਦਰ ਸਿੰਘ ਮੌਜੂਦਾ ਸਮੇਂ ਮੈਲਬੌਰਨ ਦੇ ਇਲਾਕੇ ਐਂਟਰੀ ਵੁੱਡਲੀ ‘ਚ ਰਹਿ ਰਿਹਾ ਸੀ ਤੇ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਟਨੂਰਾ ਕਲਾਂ ਨਾਲ ਸਬੰਧਤ ਸੀ।





