ਅਮਰੀਕਾ ਤੇ ਦੱਖਣੀ ਕੋਰੀਆ ਨਾਲ ਵਧਦੇ ਤਣਾਅ ਵਿਚਾਲੇ ਉੱਤਰੀ ਕੋਰੀਆ ਨੇ ਮੁੜ ਹਥਿਆਰਾਂ ਦਾ ਪ੍ਰੀਖਣ ਕੀਤਾ ਹੈ। ਉਸ ਨੇ ਪੱਛਮੀ ਤਟਵਰਤੀ ਖੇਤਰ ਤੋਂ ਇਕ ਸੁਪਰ ਲਾਰਜ ਕਰੂਜ਼ ਮਿਜ਼ਾਈਲ ਵਾਰਹੈੱਡ ਤੇ ਇਕ ਨਵੀਂ ਐਂਟੀ-ਏਅਰਕ੍ਰਾਫਟ ਮਿਜ਼ਾਈਲ ਦਾ ਪ੍ਰੀਖਣ ਕੀਤਾ। ਸੰਯੁਕਤ ਰਾਸ਼ਟਰ ਵੱਲੋਂ ਕਿਸੇ ਵੀ ਰੇਂਜ ਦੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ’ਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਅਨੁਸਾਰ, ਰਣਨੀਤਕ ਕਰੂਜ਼ ਮਿਜ਼ਾਈਲ ਹਵਾਸਲ-1 ਆਰਏ-3 ਲਈ ਤਿਆਰ ਵਾਰਹੈੱਡ ਤੇ ਪਿਓਲੱਜੀ 1-2 ਜਹਾਜ਼ ਰੋਕੂ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉੱਤਰੀ ਕੋਰੀਆ ਨੇ ਇਸ ਤੋਂ ਪਹਿਲਾਂ ਦੋ ਫਰਵਰੀ ਨੂੰ ਅਜਿਹੇ ਹੀ ਪ੍ਰੀਖਣ ਕੀਤੇ ਸਨ ਪਰ ਉਸ ਸਮੇਂ ਕਰੂਜ਼ ਮਿਜ਼ਾਈਲ ਜਾਂ ਜਹਾਜ਼ ਰੋਕੂ ਮਿਜ਼ਾਈਲਾਂ ਦੇ ਨਾਂ ਨਹੀਂ ਦੱਸੇ ਗਏ ਸਨ। ਕੇਸੀਐੱਨਏ ਨੇ ਕਿਹਾ ਕਿ ਸ਼ੁੱਕਰਵਾਰ ਦੇ ਪ੍ਰੀਖਣ ਉੱਤਰੀ ਕੋਰੀਆ ਦੀ ਨਿਯਮਿਤ ਫ਼ੌਜੀ ਪ੍ਰਗਤੀ ਸਰਗਰਮੀਆਂ ਤਹਿਤ ਸਨ ਤੇ ਆਲੇ-ਦੁਆਲੇ ਦੀ ਸਥਿਤੀ ਨਾਲ ਇਸ ਦਾ ਕੋਈ ਲੈਣ-ਦੇਣ ਨਹੀਂ ਹੈ।





