ਸਾਊਦੀ ਅਧਿਕਾਰੀਆਂ ਦੀ ਚਿਤਾਵਨੀ ਦਰਮਿਆਨ ਇਸ ਸਾਲ ਹੱਜ ਦੌਰਾਨ ਪਾਰਾ 48 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮੱਕਾ ਵਿੱਚ ਭਿਆਨਕ ਗਰਮੀ ਕਾਰਨ ਹੁਣ ਤੱਕ ਛੇ ਹੱਜ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਜਾਰਡਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਛੇ ਮਰਨ ਵਾਲੇ ਜਾਰਡਨ ਦੇ ਨਾਗਰਿਕ ਸਨ। ਉਸਨੇ ਕਿਹਾ ਕਿ ਉਹ ਦਫ਼ਨਾਉਣ ਦੀਆਂ ਪ੍ਰਕਿਰਿਆਵਾਂ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਜੌਰਡਨ ਵਾਪਸ ਤਬਦੀਲ ਕਰਨ ਬਾਰੇ ਜੇਦਾਹ ਵਿੱਚ ਸਾਊਦੀ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ। ਮੌਤਾਂ ਦੀ ਖ਼ਬਰ ਉਦੋਂ ਆਈ ਜਦੋਂ ਸ਼ਰਧਾਲੂ ਸ਼ਨੀਵਾਰ ਨੂੰ ਮਾਊਂਟ ਅਰਾਫਾਤ ‘ਤੇ ਇਕੱਠੇ ਹੋਏ ਸਨ। ਇਹ ਹੱਜ ਯਾਤਰਾ ਦਾ ਮੁੱਖ ਸਥਾਨ ਹੈ ।
ਇਕ ਮ੍ਰਿਤਕ ਦੀ ਭਤੀਜੀ ਨੇ ਦੱਸਿਆ ਕਿ ਉਸਦੀ ਚਾਚੀ ਦੀ ਅਰਾਫਾਤ ਪਹਾੜ ‘ਤੇ ਮੌਤ ਹੋ ਗਈ ਸੀ। ਉਸ ਨੂੰ ਬਾਅਦ ਵਿੱਚ ਸਾਊਦੀ ਅਰਬ ਵਿੱਚ ਦਫ਼ਨਾਇਆ ਗਿਆ। ਸਾਊਦੀ ਜਨਰਲ ਅਥਾਰਟੀ ਫਾਰ ਸਟੈਟਿਸਟਿਕਸ ਮੁਤਾਬਕ ਇਸ ਸਾਲ ਹੱਜ ‘ਚ 18 ਲੱਖ ਤੋਂ ਵੱਧ ਲੋਕ ਹਿੱਸਾ ਲੈ ਰਹੇ ਹਨ। ਹੱਜ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਸਾਊਦੀ ਅਰਬ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ। ਇਹ ਰਮਜ਼ਾਨ ਖ਼ਤਮ ਹੋਣ ਤੋਂ ਦੋ ਮਹੀਨੇ ਅਤੇ 10 ਦਿਨਾਂ ਬਾਅਦ ਜ਼ੁਲ ਹਿੱਜਾ ਦੇ ਇਸਲਾਮੀ ਮਹੀਨੇ ਦੌਰਾਨ ਹੁੰਦਾ ਹੈ।






