ਨੈਕਸਸ ਐੱਮਬੀਡੀ ਨਿਓਪੋਲਿਸ ਸਿਨੇਪੋਲਿਸ ਸਿਨੇਮਾ ਵਿਖੇ ਤਿੰਨ ਦਿਨਾ ਦੈਨਿਕ ਜਾਗਰਣ ਫਿਲਮ ਫੈਸਟੀਵਲ ਰੋਮਾਂਚ, ਮਸਤੀ ਤੇ ਯਾਦਾਂ ਨਾਲ ਐਤਵਾਰ ਦੇਰ ਰਾਤ ਸਮਾਪਤ ਹੋ ਗਿਆ। ਇਹ ਦੈਨਿਕ ਜਾਗਰਣ ਦੇ ਜਾਗਰਣ ਫਿਲਮ ਫੈਸਟੀਵਲ ਦਾ 13ਵਾਂ ਐਡੀਸ਼ਨ ਸੀ। ਫੈਸਟੀਵਲ ਦੇ ਤਿੰਨ ਦਿਨਾਂ ਵਿੱਚ ਸਿਨੇਮਾ ਪ੍ਰੇਮੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਫੈਸਟੀਵਲ ਦੇ ਆਖਰੀ ਦਿਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਵਿਧਾਇਕ ਦਲਜੀਤ ਭੋਲਾ ਗਰੇਵਾਲ, ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ, ਮਸ਼ਹੂਰ ਮਿਊਜ਼ਕ ਡਾਇਰੈਕਟਰ ਤੇਜਵੰਤ ਕਿੱਟੂ, ਭਾਜਪਾ ਦੇ ਸੂਬਾਈ ਉਪ ਪ੍ਰਧਾਨ ਸੁਭਾਸ਼ ਸ਼ਰਮਾ, ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸ਼ਮੂਲੀਅਤ ਕੀਤੀ। ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀ ਫਿਲਮ ‘ਇੱਕ ਕੁੜੀ’ ਤੋਂ ਲੈ ਕੇ ਜ਼ਿੰਦਗੀ ਦੇ ਹਰ ਉਤਰਾਅ-ਚੜ੍ਹਾਅ ਬਾਰੇ ਗੱਲਬਾਤ ਕੀਤੀ। ਸ਼ਹਿਨਾਜ਼ ਦੇ ਇਸ ਅੰਦਾਜ਼ ਨੇ ਦਰਸ਼ਕਾਂ ਨੂੰ ਮੋਹ ਲਿਆ। ਬਾਲੀਵੁੱਡ ਸਟਾਰ ਰਣਵੀਰ ਸ਼ੌਰੀ ਅਤੇ ਹਰਸ਼ਵਰਧਨ ਦਿਓ ਨੇ ਵੀ ਗੱਲਬਾਤ ਸੈਸ਼ਨ ਵਿੱਚ ਹਿੱਸਾ ਲਿਆ।
ਇਹ ਦੇਸ਼ ਦਾ ਪਹਿਲਾ ਅਜਿਹਾ ਭਾਵੁਕ ਫੈਸਟੀਵਲ ਹੈ, ਜੋ ਦਿੱਲੀ ਤੋਂ ਸ਼ੁਰੂ ਹੁੰਦਾ ਹੈ, ਵੱਖ-ਵੱਖ ਸ਼ਹਿਰਾਂ ਵਿੱਚੋਂ ਲੰਘਦਾ ਹੈ ਅਤੇ ਮੁੰਬਈ ਵਿੱਚ ਸਮਾਪਤ ਹੁੰਦਾ ਹੈ। ਫਿਲਮਾਂ ਦੇ ਨਾਲ ਮਾਸਟਰ ਕਲਾਸਾਂ ਅਤੇ ਗੱਲਬਾਤ ਸੈਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ। ਫੈਸਟੀਵਲ ਦੇ ਆਖਰੀ ਦਿਨ ਦੀ ਸ਼ੁਰੂਆਤ ਭਾਰਤੀ ਫੀਚਰ ਸ਼ੇ੍ਣੀ ਵਿੱਚ ਮਦਰਾਸ ਮੈਟੀਨੀ ਨਾਲ ਹੋਈ। ਇਸ ਤੋਂ ਬਾਅਦ ਗ਼ਾਲਿਬ ਦੀ ਬੁੱਕਸ਼ਾਪ, ਭਾਰਤੀ ਸ਼ਾਰਟਸ ਸ਼ੇ੍ਣੀ ਵਿੱਚ ‘ਸਿੰਘ ਔਰ ਸਿਨਹਾ’ ਅਤੇ ਅੰਤਰਰਾਸ਼ਟਰੀ ਸ਼ਾਰਟਸ ਸ਼ੇ੍ਣੀ ਵਿੱਚ ‘ਤੂ ਜਾਨੇ ਤੇਰਾ ਪਿਆਰ’ ਦੀ ਸਕ੍ਰੀਨਿੰਗ ਹੋਈ। ਅੰਤਰਰਾਸ਼ਟਰੀ ਸ਼ਾਰਟਸ ਸ਼ੇ੍ਣੀ ਵਿੱਚ ਪਲੇਗ੍ਰਾਊਂਡ, ਭਾਰਤੀ ਸ਼ਾਰਟਸ ਸ਼ੇ੍ਣੀ ਵਿੱਚ ‘ਸਟ੍ਰੇਂਜਰਸ ਇਨ ਏ ਪਾਰਕ’ ਅਤੇ ਅੰਤਰਰਾਸ਼ਟਰੀ ਸ਼ਾਰਟਸ ਸ਼ੇ੍ਣੀ ਵਿੱਚ ‘ਦ ਡਾਰਕ ਕੈਨਵਸ’, ਵਾਈਐੱਫ਼ਐਕਸ ਅਤੇ ਏਆਈ ਫਿਲਮ ’ਤੇ ਇੱਕ ਮਾਸਟਰ ਕਲਾਸ, ਬਾਲੀਵੁੱਡ ਅਦਾਕਾਰ ਸ਼ਹਿਨਾਜ਼ ਗਿੱਲ ਨਾਲ ਗੱਲਬਾਤ ਸੈਸ਼ਨ ਤੋਂ ਬਾਅਦ ਬਾਲੀਵੁੱਡ ਸਟਾਰ ਰਣਵੀਰ ਸ਼ੋਰੀ ਅਤੇ ਹਰਸ਼ਵਰਧਨ ਡੇਓ ਨਾਲ ਗੱਲਬਾਤ ਸੈਸ਼ਨ ਹੋਇਆ।







